Neeraj Chopra : ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈ ਸਕਣਗੇ। ਨੀਰਜ ਚੋਪੜਾ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਫਾਈਨਲ ਦੌਰਾਨ ਸੱਟ ਲੱਗ ਗਈ ਸੀ।
ਰਾਸ਼ਟਰਮੰਡਲ ਖੇਡਾਂ 2022 ਬਰਮਿੰਘਮ ਵਿੱਚ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤੋਂ ਠੀਕ ਪਹਿਲਾਂ ਭਾਰਤ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਟੋਕੀਓ ਓਲੰਪਿਕ 'ਚ ਭਾਰਤ ਲਈ ਸੋਨ ਤਗਮਾ ਅਤੇ ਹਾਲ ਹੀ 'ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਰਾਸ਼ਟਰਮੰਡਲ ਖੇਡਾਂ 'ਚੋਂ ਬਾਹਰ ਹੋ ਗਏ ਹਨ। ਉਹ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।
ਡੀਡੀ ਨਿਊਜ਼ ਮੁਤਾਬਕ ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ ਰਾਜੀਵ ਮਹਿਤਾ ਨੇ ਦੱਸਿਆ ਕਿ ਨੀਰਜ ਜ਼ਖਮੀ ਹੋ ਗਏ ਹਨ। ਇਸ ਕਾਰਨ ਉਹ ਰਾਸ਼ਟਰਮੰਡਲ ਖੇਡਾਂ 2022 ਵਿੱਚ ਹਿੱਸਾ ਨਹੀਂ ਲੈ ਸਕਣਗੇ।
ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੋਂ ਬਾਅਦ ਨੀਰਜ ਦਾ ਐਮਆਰਆਈ ਸਕੈਨ ਹੋਇਆ ਸੀ। ਇਸ ਵਿੱਚ ਕਮਰ ਦੀ ਸੱਟ ਦਾ ਕੇਸ ਆਇਆ ਸੀ। ਇਸ ਲਈ ਨੀਰਜ ਨੂੰ ਕਰੀਬ ਇੱਕ ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਕਾਰਨ ਉਹ ਰਾਸ਼ਟਰਮੰਡਲ ਖੇਡਾਂ 2022 ਤੋਂ ਬਾਹਰ ਹੋ ਗਏ ਹਨ। ਰਾਸ਼ਟਰਮੰਡਲ ਖੇਡਾਂ 'ਚ ਨੀਰਜ ਦਾ ਮੈਚ 5 ਅਗਸਤ ਨੂੰ ਹੋਣਾ ਸੀ। ਪਰ ਨੀਰਜ ਦੇ ਬਾਹਰ ਹੋਣ ਨਾਲ ਭਾਰਤ ਨੂੰ ਝਟਕਾ ਲੱਗਾ ਹੈ।
Rahul Gandhi Detained: ਪ੍ਰਦਰਸ਼ਨ ਕਰ ਰਹੇ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਲਿਆ ਹਿਰਾਸਤ 'ਚ
ਜੈਵਲਿਨ ਥ੍ਰੋਅ ਵਿੱਚ ਨੀਰਜ ਦੇ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਰੋਹਿਤ ਯਾਦਵ ਅਤੇ ਡੀਪੀ ਮਨੂ ਤੋਂ ਉਮੀਦਾਂ ਹੋਣਗੀਆਂ।
ਕੈਨੇਡਾ 'ਚ ਪੰਜਾਬੀਆਂ ਦਾ ਗੈਂਗਵਾਰ ! ਗੈਂਗਸਟਰ ਮਨਿੰਦਰ ਧਾਲੀਵਾਲ ਦੇ ਕਤਲ ਮਗਰੋਂ ਪੰਜ ਵਿਅਕਤੀ ਗ੍ਰਿਫਤਾਰ