ਟਰਾਂਟੋ: ਵਿਸਲਰ ’ਚ ਗੈਂਗਸਟਰ ਮਨਿੰਦਰ ਧਾਲੀਵਾਲ ਦੀ ਹੱਤਿਆ ਮਗਰੋਂ ਕੈਨੇਡਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਸਲਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਵਿਸਲਰ ਪੁਲਿਸ ਮਨਿੰਦਰ ਧਾਲੀਵਾਲ ਦੀ ਹੱਤਿਆ ਦੇ ਮਾਮਲੇ ਵਿੱਚ 24 ਸਾਲਾ ਗੁਰਸਿਮਰਨ ਸਹੋਤਾ ਤੇ 20 ਸਾਲਾ ਤਨਵੀਰ ਖੱਖ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ।

ਪੁਲਿਸ ਨੇ ਸਰੀ ਦੇ ਰਹਿਣ ਵਾਲੇ ਗੁਰਸਿਮਰਨ ਸਹੋਤਾ ਤੇ ਤਨਵੀਰ ਖੱਖ 'ਤੇ ਕਤਲ ਦੇ ਦੋਸ਼ ਲਾਏ ਹਨ। ਖੱਖ ਤੇ ਸਹੋਤਾ ਸਮੇਤ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ।ਇਹ ਗੈਂਗ ਵਾਰ ਵੈਨਕੂਵਰ ਦੇ ਪਿੰਡ ਵਿਸਲਰ ਵਿੱਚ ਸੁਨਡਿਅਲ ਹੋਟਲ ਦੇ ਕੋਲ ਹੋਈ ਹੈ। ਗੋਲੀਬਾਰੀ ਵਿੱਚ ਮਨਿੰਦਰ ਦੇ ਨਾਲ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਵੀ ਮੌਤ ਹੋ ਗਈ।

 

 ਦਰਅਸਲ 'ਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਨੇੜੇ ਗੈਂਗ ਵਾਰ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਦੇ ਰਹਿਣ ਵਾਲੇ ਗੈਂਗਸਟਰ ਮਨਿੰਦਰ ਸਿੰਘ ਧਾਲੀਵਾਲ ਦਾ ਕਤਲ ਕਰ ਦਿੱਤਾ ਗਿਆ ਹੈ। ਮਨਿੰਦਰ ਦੇ ਛੋਟੇ ਭਰਾ ਹਰਬ ਧਾਲੀਵਾਲ ਦਾ ਵੀ ਪਿਛਲੇ ਸਾਲ ਵੈਨਕੂਵਰ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਪਿੰਡ ਲੋਪੋਂ ਤੋਂ ਗੈਂਗਸਟਰ ਮਨਿੰਦਰ ਸਿੰਘ ਧਾਲੀਵਾਲ ਦਾ ਪਰਿਵਾਰ ਕਰੀਬ 35-40 ਸਾਲ ਪਹਿਲਾਂ ਕੈਨੇਡਾ ਸ਼ਿਫਟ ਹੋ ਗਿਆ ਹੈ, ਹਾਲਾਂਕਿ ਧਾਲੀਵਾਲ ਪਰਿਵਾਰ ਦੇ ਘਰ ਅਤੇ ਖੇਤ ਅਜੇ ਵੀ ਪਿੰਡ ਵਿੱਚ ਹੀ ਹਨ। ਖੇਤ ਠੇਕੇ 'ਤੇ ਹਨ। ਹਾਲਾਂਕਿ ਦੋ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਕੁਝ ਮਹੀਨੇ ਪਹਿਲਾਂ ਮਨਿੰਦਰ ਦਾ ਚਾਚਾ ਕੁਝ ਸਮੇਂ ਲਈ ਪਿੰਡ ਆਇਆ ਸੀ ਪਰ ਬਾਅਦ ਵਿੱਚ ਉਹ ਵੀ ਚਲਾ ਗਿਆ।

ਗੈਂਗਸਟਰ ਸਤਿੰਦਰ ਗਿੱਲ ਆਪਣੇ ਪਰਿਵਾਰ ਦੀ ਕੰਕਰੀਟ ਕੰਪਨੀ ਨਾਲ ਕੰਮ ਕਰਦਾ ਸੀ। ਉਹ ਆਪਣਾ ਜਨਮ ਦਿਨ ਮਨਾਉਣ ਪਿੰਡ ਵਿਸਲਰ ਗਿਆ ਹੋਇਆ ਸੀ। ਉਹ ਧਾਲੀਵਾਲ ਨੂੰ ਜਾਣਦਾ ਸੀ। ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੋਲੀਬਾਰੀ ਸ਼ੁਰੂ ਹੋ ਗਈ। ਮਨਿੰਦਰ ਧਾਲੀਵਾਲ, ਬਰਿੰਦਰ ਧਾਲੀਵਾਲ ਅਤੇ ਹਰਬ ਧਾਲੀਵਾਲ ਸਾਰੇ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਮੈਂਬਰ ਮੰਨੇ ਜਾਂਦੇ ਸਨ। ਜਿਨ੍ਹਾਂ ਵਿੱਚੋਂ ਮਨਿੰਦਰ ਸਿੰਘ ਅਤੇ ਹਰਬ ਦਾ ਕਤਲ ਹੋ ਚੁੱਕਾ ਹੈ। ਬਰਿੰਦਰ ਧਾਲੀਵਾਲ ਸਭ ਤੋਂ ਵੱਡੇ ਭਰਾ ਹਨ।