ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਿਊਜ਼ੀਲੈਂਡ ਨੂੰ ਜਿੱਤ ਲਈ 270 ਰਨ ਦਾ ਟੀਚਾ ਦਿੱਤਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਅਰਧ-ਸੈਂਕੜੇਆਂ ਦੇ ਆਸਰੇ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 269 ਰਨ ਬਣਾਏ। 
  
 
ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੂੰ ਅਜਿੰਕਿਆ ਰਹਾਣੇ ਅਤੇ ਰੋਹਿਤ ਸ਼ਰਮਾ ਨੇ ਧੀਮੀ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਨੇ ਮਿਲਕੇ ਪਹਿਲੇ ਵਿਕਟ ਲਈ 40 ਰਨ ਜੋੜੇ। ਰਹਾਣੇ ਦਾ ਵਿਕਟ ਡਿੱਗਣ 'ਤੇ ਰੋਹਿਤ ਸ਼ਰਮਾ ਨੇ ਚੌਕੇ-ਛੱਕੇ ਲਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ 65 ਗੇਂਦਾਂ 'ਤੇ 70 ਰਨ ਬਣਾ ਕੇ ਆਊਟ ਹੋਏ। 
  
 
ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਕਪਤਾਨ ਧੋਨੀ ਨੇ ਮਿਲਕੇ ਤੀਜੇ ਵਿਕਟ ਲਈ 71 ਰਨ ਦੀ ਪਾਰਟਨਰਸ਼ਿਪ ਕੀਤੀ। ਧੋਨੀ ਨੇ 41 ਰਨ ਦਾ ਯੋਗਦਾਨ ਪਾਇਆ ਜਦਕਿ ਵਿਰਾਟ ਕੋਹਲੀ 65 ਰਨ ਬਣਾ ਕੇ ਆਊਟ ਹੋਏ। ਆਖਰੀ ਓਵਰਾਂ ਦੌਰਾਨ ਕੇਦਾਰ ਜਾਧਵ ਅਤੇ ਅਕਸ਼ਰ ਪਟੇਲ ਨੂੰ ਕੁਝ ਵੱਡੇ ਹਿਟ ਲਗਾ ਕੇ ਟੀਮ ਇੰਡੀਆ ਨੂੰ 269 ਰਨ ਤਕ ਪਹੁੰਚਾ ਦਿੱਤਾ।