Lovlina Borgohain : ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਇੱਕ ਵੱਡਾ ਦੋਸ਼ ਲਗਾਇਆ ਹੈ। ਦਰਅਸਲ ਉਸਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਮੈਂ ਬਹੁਤ ਦੁੱਖ ਨਾਲ ਕਹਿ ਰਹੀ ਹਾਂ ਕਿ ਮੇਰੇ ਨਾਲ ਬਹੁਤ ਗਲਤ ਹੋ ਰਿਹਾ ਹੈ।  ਹਰ ਵਾਰ ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਓਲੰਪਿਕ 'ਚ ਮੈਡਲ ਲਿਆਉਣ 'ਚ ਮਦਦ ਕੀਤੀ। ਉਨ੍ਹਾਂ ਨੂੰ ਵਾਰ-ਵਾਰ ਹਟਾ ਕੇ ਮੇਰੇ ਟ੍ਰੇਨਿੰਗ ਪ੍ਰੋਸੈੱਸ ਤੇ ਕੰਪੀਟੀਸ਼ਨ 'ਚ ਹਮੇਸ਼ਾ ਹੈਰੇਸਮੈਂਟ ਕਰਦੇ ਹਨ।