✕
  • ਹੋਮ

ਕੋਈ ਹੋਰ ਵੀ ਰੱਖਦਾ ਅਜਿਹਾ ਜਜ਼ਬਾ !

ਏਬੀਪੀ ਸਾਂਝਾ   |  27 Aug 2016 12:34 PM (IST)
ਕੋਈ ਹੋਰ ਵੀ ਰੱਖਦਾ ਅਜਿਹਾ ਜਜ਼ਬਾ !

ਓਲੰਪਿਕ 'ਚ ਮੈਡਲ ਜਿੱਤਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਪਰ ਇਸ ਵਾਰ ਰੀਓ ਓਲੰਪਿਕਸ 'ਚ ਇੱਕ ਖਿਡਾਰੀ ਨੇ ਆਪਣਾ ਸੁਪਨਾ ਪੂਰਾ ਹੋਣ ਤੋਂ ਬਾਅਦ ਕੁਝ ਅਜਿਹਾ ਕੀਤਾ ਕਿ ਸਭ ਹੈਰਾਨ ਹੋ ਗਏ।

1

2

3

ਖਬਰਾਂ ਅਨੁਸਾਰ ਮੈਲਚੌਸਕੀ ਦਾ ਮੈਡਲ ਵੇਚ ਕੇ ਜੋ ਪੈਸੇ ਜੁੜਨਗੇ ਉਸ ਨਾਲ ਪੋਲੈਂਡ ਦੇ 3 ਸਾਲ ਦੇ ਬੱਚੇ ਓਲੇਕ ਜਿਮਾਂਸਕੀ ਦੇ ਇਲਾਜ 'ਤੇ ਖਰਚ ਕੀਤਾ ਜਾਵੇਗਾ। ਓਲੇਕ ਪਿਛਲੇ 2 ਸਾਲ ਤੋਂ ਰੈਟਿਨੋਬਲਾਸਟੋਮਾ ਨਾਮ ਦੇ ਰੇਅਰ ਕੈਂਸਰ ਨਾਲ ਪੀੜਤ ਹੈ।

4

ਮੈਲਚੌਸਕੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਮੈਡਲ ਨੂੰ ਨਿਲਾਮ ਕਰਨ ਨਾਲ ਜੋ ਪੈਸੇ ਜੁੜਨਗੇ ਉਸਦਾ ਇਸਤੇਮਾਲ ਓਹ ਰੇਅਰ ਕੈਂਸਰ ਨਾਲ ਪੀੜਤ ਇੱਕ ਪੋਲਿਸ਼ ਬੱਚੇ ਦੇ ਇਲਾਜ ਲਈ ਕਰਨਗੇ।

5

ਖਬਰਾਂ ਅਨੁਸਾਰ ਪੋਲੈਂਡ ਦੇ ਇਸ ਖਿਡਾਰੀ ਨੇ ਮੈਡਲ ਨੂੰ ਨਿਲਾਮ ਕਰਨ ਦਾ ਮਨ ਆਪਣੇ ਕਿਸੇ ਨਿਜੀ ਸਵਾਰਥ ਕਰਕੇ ਨਹੀਂ ਬਣਾਇਆ। ਬਲਕਿ ਇਸ ਖਿਡਾਰੀ ਨੇ ਕਿਸੇ ਦੀ ਮਦਦ ਕਰਨ ਲਈ ਅਜਿਹਾ ਕੀਤਾ। ਪੋਲੈਂਡ ਦੇ ਪੀਓਟਰ ਮੈਲਚੌਸਕੀ ਨੇ ਰੀਓ ਓਲੰਪਿਕਸ 'ਚ ਡਿਸਕਸ ਥ੍ਰੋਅ ਈਵੈਂਟ 'ਚ ਸਿਲਵਰ ਮੈਡਲ ਜਿੱਤਿਆ ਸੀ।

6

ਮੈਲਚੌਸਕੀ ਨੇ ਮੈਡਲ ਦੀ ਕੀਮਤ ਤਾਂ ਨਹੀਂ ਦੱਸੀ ਪਰ ਉਨ੍ਹਾਂ ਨੇ ਕਿਹਾ ਕਿ ਜੋ $1,77,000 ਦਾ ਟੀਚਾ ਸੀ ਓਹ ਹੈ।

7

ਮੈਲਚੌਸਕੀ ਨੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਫੇਸਬੁਕ 'ਤੇ ਲਿਖਿਆ, 'ਰੀਓ 'ਚ ਮੈਂ ਗੋਲਡ ਮੈਡਲ ਲਈ ਸੰਘਰਸ਼ ਕੀਤਾ। ਅੱਜ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਮਿਲ ਕੇ ਇੱਕ ਹੋਰ ਵੱਡੀ ਚੀਜ ਲਈ ਸੰਘਰਸ਼ ਕਰੀਏ। ਇਸ ਸ਼ਾਨਦਾਰ ਬੱਚੇ ਦੀ ਸਿਹਤ ਦੇ ਲਈ।'

8

ਓਲੰਪਿਕ 'ਚ ਮੈਡਲ ਜਿੱਤਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਪਰ ਇਸ ਵਾਰ ਰੀਓ ਓਲੰਪਿਕਸ 'ਚ ਇੱਕ ਖਿਡਾਰੀ ਨੇ ਆਪਣਾ ਸੁਪਨਾ ਪੂਰਾ ਹੋਣ ਤੋਂ ਬਾਅਦ ਕੁਝ ਅਜਿਹਾ ਕੀਤਾ ਕਿ ਸਭ ਹੈਰਾਨ ਹੋ ਗਏ।

9

ਪੋਲੈਂਡ ਦੇ ਖਿਡਾਰੀ ਪੀਓਟਰ ਮੈਲਚੌਸਕੀ ਨੇ ਓਲੰਪਿਕਸ 'ਚ ਆਪਣੇ ਜਿੱਤੇ ਹੋਏ ਮੈਡਲ ਨੂੰ ਚੰਗੇ ਦਾਮ 'ਤੇ ਨਿਲਾਮ ਕਰ ਦਿੱਤਾ।

10

ਇਹ ਮੈਡਲ ਵੇਚਣ ਤੋਂ ਬਾਅਦ ਮੈਲਚੌਸਕੀ ਬੇਹਦ ਖੁਸ਼ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮੈਡਲ ਦੀ ਸਹੀ ਕੀਮਤ ਮਿਲ ਗਈ ਹੈ।

  • ਹੋਮ
  • ਖੇਡਾਂ
  • ਕੋਈ ਹੋਰ ਵੀ ਰੱਖਦਾ ਅਜਿਹਾ ਜਜ਼ਬਾ !
About us | Advertisement| Privacy policy
© Copyright@2026.ABP Network Private Limited. All rights reserved.