ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਇੰਗਲੈਂਡ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲੇ ਸੈਸ਼ਨ 'ਚ ਟੀਮ ਇੰਡੀਆ ਨੇ 2 ਵਿਕਟ ਗਵਾ ਕੇ 92 ਰਨ ਬਣਾਏ। 

  

 

ਸਲਾਮੀ ਜੋੜੀ ਫਲਾਪ 

 

ਟੀਮ ਇੰਡੀਆ ਲਈ ਮੁਰਲੀ ਵਿਜੈ ਅਤੇ ਲੋਕੇਸ਼ ਰਾਹੁਲ ਦੀ ਸਲਾਮੀ ਜੋੜੀ ਨੇ ਨਿਰਾਸ਼ਾਜਨਕ ਖੇਡ ਵਿਖਾਇਆ। ਲਗਭਗ 2 ਮਹੀਨੇ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਰਹੇ ਲੋਕੇਸ਼ ਰਾਹੁਲ ਬਿਨਾ ਖਾਤਾ ਖੋਲੇ ਹੋ ਆਪਣਾ ਵਿਕਟ ਗਵਾ ਬੈਠੇ। ਜਲਦੀ ਹੀ ਮੁਰਲੀ ਵਿਜੈ ਵੀ 21 ਗੇਂਦਾਂ 'ਤੇ 20 ਰਨ ਬਣਾ ਕੇ ਐਂਡਰਸਨ ਦੀ ਗੇਂਦ 'ਤੇ ਆਊਟ ਹੋ ਗਏ। ਟੀਮ ਇੰਡੀਆ ਦੀ ਸਲਾਮੀ ਜੋੜੀ 22 ਰਨ ਦੇ ਸਕੋਰ ਤਕ ਹੀ ਪੈਵਲੀਅਨ ਪਰਤ ਗਈ ਸੀ। 

  

 

ਵਿਰਾਟ-ਪੁਜਾਰਾ ਡਟੇ 

 

ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੈ ਦੇ ਵਿਕਟ ਡਿੱਗਣ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਵਿਰਾਟ ਕੋਹਲੀ ਨੇ ਟੀਮ ਇੰਡੀਆ ਨੂੰ ਸੰਭਾਲਿਆ। ਦੋਨਾ ਨੇ ਮਿਲਕੇ ਲੰਚ ਵੇਲੇ ਤਕ ਟੀਮ ਨੂੰ 92 ਰਨ ਤਕ ਪਹੁੰਚਾਇਆ। ਲੰਚ ਵੇਲੇ ਤਕ ਕਪਤਾਨ ਵਿਰਾਟ ਕੋਹਲੀ 35 ਰਨ ਬਣਾ ਕੇ ਅਤੇ ਚੇਤੇਸ਼ਵਰ ਪੁਜਾਰਾ 37 ਰਨ ਬਣਾ ਕੇ ਨਾਬਾਦ ਸਨ। ਪੁਜਾਰਾ ਅਤੇ ਵਿਰਾਟ ਕੋਹਲੀ ਨੇ ਤੀਜੇ ਵਿਕਟ ਲਈ 70 ਰਨ ਜੋੜ ਲਏ ਸਨ।