✕
  • ਹੋਮ

ਇੰਡੋਨੇਸ਼ੀਆਂ 'ਚ ਏਸ਼ੀਅਨ ਖੇਡਾਂ ਦੀ ਓਪਨਿੰਗ ਸੈਰੇਮਨੀ ਦੀਆਂ ਸ਼ਾਨਦਾਰ ਤਸਵੀਰਾਂ

ਏਬੀਪੀ ਸਾਂਝਾ   |  19 Aug 2018 01:34 PM (IST)
1

ਏਸ਼ੀਅਨ ਖੇਡਾਂ ਦੀ ਸਮਾਪਤੀ 2 ਸਤੰਬਰ ਨੂੰ ਹੋਵੇਗੀ।

2

ਏਸ਼ੀਅਨ ਖੇਡਾਂ 2019 ਇੰਡੋਨੇਸ਼ੀਆ ਦੇ ਜਕਾਰਤਾ ਤੇ ਪਾਲੇਮਬਾਂਗ 'ਚ ਹੋਣਗੀਆਂ। ਇਸ ਵਾਰ ਖੇਡਾਂ 'ਚ 45 ਦੇਸ਼ਾਂ ਦੇ 11,000 ਖਿਡਾਰੀ ਹਿੱਸਾ ਲੈ ਰਹੇ ਹਨ।

3

ਇਸ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਏਸ਼ੀਅਨ ਖੇਡਾਂ 1962 'ਚ ਹੋਈਆਂ ਸਨ।

4

ਸਟੇਡੀਅਮ 'ਚ ਰਾਇਸਾ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰ ਕੇ ਖੂਬ ਰੰਗ ਬੰਨ੍ਹਿਆ। ਸਟੇਜ 'ਤੇ ਇੰਡੋਨੇਸ਼ੀਆ ਦੀ ਖੂਬਸੂਰਤ ਸੰਸਕ੍ਰਿਤੀ ਦੇ ਨਾਲ ਮੌਜੂਦ ਲੋਕ ਰਾਇਸਾ ਦੀ ਆਵਾਜ਼ 'ਚ ਖੋ ਗਏ।

5

ਇਸ ਦੌਰਾਨ ਸਾਰੇ ਭਾਰਤੀ ਖਿਡਾਰੀਆਂ ਦੇ ਚਿਹਰੇ 'ਤੇ ਵੱਖਰਾ ਜੋਸ਼ ਤੇ ਉਤਸ਼ਾਹ ਸੀ।

6

ਉਦਘਾਟਨ ਸਮਾਰੋਹ 'ਚ ਭਾਰਤ ਵੱਲੋਂ ਜੈਵਲਿਨ ਥ੍ਰੋ ਦੇ ਖਿਡਾਰੀ ਨੀਰਜ ਚੋਪੜਾ ਨੇ ਤਿਰੰਗਾ ਫੜ੍ਹ ਕੇ ਚੱਲਣ ਵਾਲੇ ਦਲ ਦੀ ਅਗਵਾਈ ਕੀਤੀ।

7

ਓਲੰਪਿਕਸ ਕੌਂਸਲ ਆਫ ਏਸ਼ੀਆ ਦੇ ਪ੍ਰੈਜ਼ੀਡੈਂਟ ਸ਼ੇਖ ਅਹਿਮਦ ਅਲ-ਫਹਦ ਅਲ-ਅਹਮਦ ਨੇ ਸਾਰੇ ਦੇਸ਼ਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਇੰਡੋਨੇਸ਼ੀਆ ਪ੍ਰੈਜ਼ੀਡੈਂਟ 'ਚ ਅਧਿਕਾਰਤ ਤੌਰ 'ਤੇ ਖੇਡ ਸ਼ੁਰੂ ਹੋਣ ਦਾ ਐਲਾਨ ਹੋਇਆ।

8

ਚਾਰ ਸਾਲ 'ਚ ਇੱਕ ਵਾਰ ਹੋਣ ਵਾਲੀਆਂ ਏਸ਼ੀਅਨ ਖੇਡਾਂ 'ਚ ਇਸ ਸਾਲ ਭਾਰਤ ਦੇ 572 ਖਿਡਾਰੀ ਹਿੱਸਾ ਲੈ ਰਹੇ ਹਨ।

9

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ 18ਵੀਆਂ ਏਸ਼ੀਅਨ ਖੇਡਾਂ ਦਾ ਰੰਗਾਰੰਗ ਆਗਾਜ਼ ਹੋਇਆ। ਓਪਨਿੰਗ ਸੈਰੇਮਨੀ ਨਾਲ ਜੁੜੇ ਰੰਗਾਰੰਗ ਪ੍ਰੋਗਰਾਮ ਜਕਾਰਤਾ ਦੇ ਜੇਬੀਕੇ ਸਟੇਡੀਅਮ 'ਚ ਹੋ ਰਹੇ ਹਨ।

  • ਹੋਮ
  • ਖੇਡਾਂ
  • ਇੰਡੋਨੇਸ਼ੀਆਂ 'ਚ ਏਸ਼ੀਅਨ ਖੇਡਾਂ ਦੀ ਓਪਨਿੰਗ ਸੈਰੇਮਨੀ ਦੀਆਂ ਸ਼ਾਨਦਾਰ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.