ਨਵੀਂ ਦਿੱਲੀ: ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਪਾਕਿਸਤਾਨ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਵੱਲੋਂ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ, ਪੀਸੀਬੀ ਆਪਣੇ ਦੇਸ਼ 'ਚ ਏਸ਼ੀਆ ਕੱਪ ਦੀ ਮੇਜ਼ਬਾਨੀ ਤੋਂ ਪਿੱਛੇ ਹਟ ਸਕਦੀ ਹੈ। ਟੀਮ ਇੰਡੀਆ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਹਾਲ 'ਚ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ।
ਹੁਣ ਇਸ ਸਾਲ ਦਾ ਏਸ਼ੀਆ ਕੱਪ ਬੰਗਲਾਦੇਸ਼, ਦੁਬਈ ਜਾਂ ਸ਼੍ਰੀਲੰਕਾ 'ਚ ਖੇਡਿਆ ਜਾ ਸਕਦਾ ਹੈ। ਅਗਲੇ ਮਹੀਨੇ ਏਸ਼ੀਆ ਕੱਪ ਦੀ ਲੋਕੇਸ਼ਨ ਬਾਰੇ ਸਥਿਤੀ ਸਪੱਸ਼ਟ ਹੋ ਜਾਵੇਗੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, “ਪਾਕਿਸਤਾਨ 'ਚ ਖੇਡਣ ਦਾ ਫੈਸਲਾ ਪੂਰੀ ਤਰ੍ਹਾਂ ਸਰਕਾਰ 'ਤੇ ਨਿਰਭਰ ਕਰਦਾ ਹੈ। ਜੋ ਵੀ ਫੈਸਲਾ ਆਉਂਦਾ ਹੈ ਬੋਰਡ ਉਸ ਦਾ ਸਮਰਥਨ ਕਰੇਗਾ। ਜਿਸ ਤਰ੍ਹਾਂ ਅਸੀਂ ਪਿਛਲੀ ਵਾਰ ਦੁਬਈ 'ਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ, ਪਾਕਿਸਤਾਨ ਨੂੰ ਵੀ ਅਜਿਹੇ ਕਿਸੇ ਵੀ ਸਥਾਨ 'ਤੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨੀ ਚਾਹੀਦੀ ਹੈ।"
ਏਸ਼ੀਆ ਕੱਪ ਇਸ ਸਾਲ ਸਤੰਬਰ'ਚ ਆਯੋਜਿਤ ਕੀਤਾ ਜਾਣਾ ਹੈ। ਪਾਕਿਸਤਾਨ ਨੂੰ 2020 'ਚ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਹੈ। ਇਸ ਸਾਲ ਦਾ ਏਸ਼ੀਆ ਕੱਪ 20-20 ਫਾਰਮੈਟ 'ਚ ਖੇਡਿਆ ਜਾਣਾ ਹੈ। ਭਾਰਤ ਦੇ ਨਾਂ ਸਭ ਤੋਂ ਵਧ ਏਸ਼ੀਆ ਕੱਪ ਜਿੱਤਣ ਦਾ ਰਿਕਾਰਡ ਹੈ। ਟੀਮ ਇੰਡੀਆ 6 ਵਾਰ ਇਹ ਟੂਰਨਾਮੈਂਟ ਜਿੱਤੀ ਹੈ। ਸ੍ਰੀਲੰਕਾ ਚਾਰ ਵਾਰ ਇਹ ਟੂਰਨਾਮੈਂਟ ਜਿੱਤਣ 'ਚ ਸਫਲ ਰਿਹਾ ਹੈ ਜਦੋਂਕਿ ਪਾਕਿਸਤਾਨ ਨੇ ਇਹ ਖਿਤਾਬ 2000 ਅਤੇ 2012 'ਚ ਜਿੱਤਿਆ ਸੀ।
ਪਾਕਿਸਤਾਨ 'ਚ ਏਸ਼ੀਆ ਕੱਪ ਹੋਣ ਦੀ ਸੰਭਾਵਨਾ ਘੱਟ, ਬੀਸੀਸੀਆਈ ਨੇ ਸਰਕਾਰ 'ਤੇ ਛੱਡਿਆ ਫੈਸਲਾ
ਏਬੀਪੀ ਸਾਂਝਾ
Updated at:
16 Jan 2020 04:10 PM (IST)
ਏਸ਼ੀਆ ਕੱਪ ਇਸ ਸਾਲ ਸਤੰਬਰ'ਚ ਆਯੋਜਿਤ ਕੀਤਾ ਜਾਣਾ ਹੈ। ਪਾਕਿਸਤਾਨ ਨੂੰ 2020 'ਚ ਹੋਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਦਾ ਅਧਿਕਾਰ ਹੈ।
- - - - - - - - - Advertisement - - - - - - - - -