ਨਵੀਂ ਦਿੱਲੀ: ਇੱਕ ਭਾਰਤੀ ਟੈਕਸੀ ਡ੍ਰਾਈਵਰ ਨਾਲ ਪਾਕਿਸਤਾਨ ਦੇ ਕੁਝ ਖਿਡਾਰੀਆਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਫੋਟੋ ਆਸਟ੍ਰੇਲੀਆ ਦੇ ਬ੍ਰਿਸਬੇਨ ਦੀ ਹੈ ਜਿੱਤੇ ਪਾਕਿਸਤਾਨ ਤੇ ਆਸਟ੍ਰੇਲੀਆ ‘ਚ ਟੈਸਟ ਮੈਚ ਖੇਡਿਆ ਗਿਆ ਸੀ।


ਅਸਲ ‘ਚ ਰੇਡੀਓ ਪ੍ਰੇਜੇਂਟਰ ਐਲੀਸਨ ਮਿਸ਼ੇਲ ਨੇ ਮੈਚ ਦੀ ਕਮੈਂਟਰੀ ਦੌਰਾਨ ਇੱਕ ਕਹਾਣੀ ਸ਼ੇਅਰ ਕੀਤੀ। ਮਿਸ਼ੇਲ ਨੇ ਦੱਸਿਆ ਕਿ ਪਾਕਿਸਤਾਨ ਦੇ ਯਾਸਿਰ ਸ਼ਾਹ, ਸ਼ਾਹੀਨ ਅਫਰੀਦੀ ਤੇ ਨਸੀਮ ਸ਼ਾਹ ਦੇ ਕੁਝ ਖਿਡਾਰੀਆਂ ਤੋਂ ਇੱਕ ਭਾਰਤੀ ਟੈਕਸੀ ਡ੍ਰਾਈਵਰ ਨੇ ਕਿਰਾਇਆ ਨਹੀਂ ਲਿਆ। ਡ੍ਰਾਈਵਰ ਨੇ ਖੁਦ ਨੂੰ ਕ੍ਰਿਕੇਟ ਦਾ ਫੈਨ ਦੱਸਿਆ ਜਿਸ ਤੋਂ ਖੁਸ਼ ਹੋ ਖਿਡਾਰੀਆਂ ਨੇ ਵੀ ਉਸ ਡ੍ਰਾਈਵਰ ਨੂੰ ਡਿਨਰ ਦਾ ਸੱਦਾ ਦਿੱਤਾ ਤੇ ਡ੍ਰਾਈਵਰ ਨੇ ਇਸ ਸੱਦੇ ਨੂੰ ਖੁਸ਼ੀ-ਖੁਸ਼ੀ ਕਬੂਲ ਕੀਤਾ।

ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਖੁਦ ਉਸ ਡ੍ਰਾਈਵਰ ਨੂੰ ਮਿਲੀ ਜਿਸ ਨੇ ਐਲੀਸਨ ਨੂੰ ਪੂਰੀ ਕਹਾਣੀ ਸੁਣਾਈ ਤੇ ਆਪਣੇ ਫੋਨ ‘ਚ ਤਸਵੀਰ ਵੀ ਦਿਖਾਈ ਜਿਸ ‘ਚ ਭਾਰਤੀ ਡ੍ਰਾਈਵਰ ਤੇ ਖਿਡਾਰੀ ਨਜ਼ਰ ਆ ਰਹੇ ਹਨ। ਭਾਰਤੀ ਡ੍ਰਾਈਵਰ ਖਿਡਾਰੀਆਂ ਨੂੰ ਇੱਕ ਇੰਡੀਅਨ ਰੈਸਟੋਰੈਂਟ ‘ਚ ਲੈ ਗਿਆ ਜਿੱਥੇ ਉਨ੍ਹਾਂ ਨੇ ਖਾਣਾ ਖਾਇਆ।

ਇਸ ਦੌਰਾਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਨਾਲ ਹੀ ਪਾਕਿ ਖਿਡਾਰੀਆਂ ਦੇ ਇਸ ਕਦਮ ਦੀ ਖੂਬ ਸ਼ਲਾਘਾ ਹੋ ਰਹੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ ‘ਚ ਪਾਰਟੀ ਤੇ ਪੰਜ ਦੌੜਾਂ ਨਾਲ ਹਰਾਇਆ।