ਹੈਦਰਾਬਾਦ - ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਨੇ ਆਪਣੇ ਪਿਛਲੇ ਬਿਆਨ ਤੋਂ ਪਲਟਦੇ ਹੋਏ ਕਿਹਾ ਹੈ ਕਿ ਓਲੰਪਿਕ ਮੈਡਲ ਜੇਤੂਆਂ ਵਾਂਗ ਪੈਲਿੰਪਿਕ ਮੈਡਲ ਜੇਤੂ ਵੀ ਖੇਡ ਰਤਨ ਅਵਾਰਡ ਦੇ ਹਕਦਾਰ ਹੋਣਗੇ। ਗੋਇਲ ਨੇ ਕਿਹਾ ਕਿ ਓਹ ਇਸ ਮਾਮਲੇ ਨੂੰ ਅੱਗੇ ਤਕ ਲੈਕੇ ਜਾਣਗੇ। 
  
 
ਦੇਸ਼ ਦੀ ਖੇਡ ਨੀਤੀ ਅਨੁਸਾਰ ਜਿਸ ਸਾਲ ਓਲੰਪਿਕਸ ਹੁੰਦੇ ਹਨ ਤਾਂ ਇਨ੍ਹਾਂ ਖੇਡਾਂ 'ਚ ਤਗਮਾ ਜਿੱਤਣ ਵਾਲਾ ਖਿਡਾਰੀ ਸਿਧੇ ਹੀ ਖੇਡ ਰਤਨ ਐਵਾਰਡ ਜਿੱਤਣ ਦਾ ਹਕਦਾਰ ਬਣ ਜਾਂਦਾ ਹੈ। ਪਰ ਮੰਤਰੀ ਦੇ ਬਿਆਨ ਤੋਂ ਬਾਅਦ ਇਹ ਉਮੀਦ ਬਣ ਗਈ ਹੈ ਕਿ ਅਗਲੇ ਸਾਲ ਤੋਂ ਪੈਰਾਲਿੰਪਿਕ ਖਿਡਾਰੀਆਂ ਨੂੰ ਖੇਡ ਰਤਨ ਅਵਾਰਡ ਮਿਲ ਸਕੇਗਾ।