✕
  • ਹੋਮ

ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਬੈਲਜੀਅਮ ਦੀ ਅਥਲੀਟ

ਏਬੀਪੀ ਸਾਂਝਾ   |  08 Sep 2016 04:28 PM (IST)
ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਬੈਲਜੀਅਮ ਦੀ ਅਥਲੀਟ

ਇੱਕ ਪੈਰਾਅਥਲੀਟ ਰੀਓ ਖੇਡਾਂ 'ਚ ਆਖਰੀ ਵਾਰ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰੀ ਹੈ। ਕਿਉਂਕਿ ਇਸ ਤੋਂ ਬਾਅਦ ਓਹ ਆਪਣਾ ਜੀਵਨ ਖਤਮ ਕਰ ਦੇਣਾ ਚਾਹੁੰਦੀ ਹੈ। ਬੈਲਜੀਅਮ ਦੀ ਮੈਰੀਕੇ ਵੇਰਵੂਰਟ ਨੇ ਸਾਫ ਕਰ ਦਿੱਤਾ ਹੈ ਕਿ 2016 ਪੈਰਾਲਿੰਪਿਕ ਖੇਡ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ ਕਿਉਂਕਿ ਓਹ ਕੁਝ ਹੀ ਹੋਰ ਦਿਨ ਇਸ ਧਰਤੀ 'ਤੇ ਮਹਿਮਾਨ ਹੈ।

1

ਇੱਕ ਪੈਰਾਅਥਲੀਟ ਰੀਓ ਖੇਡਾਂ 'ਚ ਆਖਰੀ ਵਾਰ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰੀ ਹੈ। ਕਿਉਂਕਿ ਇਸ ਤੋਂ ਬਾਅਦ ਓਹ ਆਪਣਾ ਜੀਵਨ ਖਤਮ ਕਰ ਦੇਣਾ ਚਾਹੁੰਦੀ ਹੈ। ਬੈਲਜੀਅਮ ਦੀ ਮੈਰੀਕੇ ਵੇਰਵੂਰਟ ਨੇ ਸਾਫ ਕਰ ਦਿੱਤਾ ਹੈ ਕਿ 2016 ਪੈਰਾਲਿੰਪਿਕ ਖੇਡ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ ਕਿਉਂਕਿ ਓਹ ਕੁਝ ਹੀ ਹੋਰ ਦਿਨ ਇਸ ਧਰਤੀ 'ਤੇ ਮਹਿਮਾਨ ਹੈ।

2

3

ਵੇਰਵੂਰਟ ਨੂੰ ਲਾਇਲਾਜ ਰੀੜ ਦੀ ਹੱਡੀ ਦੀ ਬਿਮਾਰੀ ਹੈ। ਇਹ ਬਿਮਾਰੀ ਇੰਨਾ ਗੰਭੀਰ ਰੂਪ ਲਾਇ ਚੁੱਕੀ ਹੈ ਕਿ ਹੁਣ ਇਹ ਖਿਡਾਰਨ ਇੱਛਕਮੌਤ ਦਾ ਮਨ ਬਣਾ ਚੁੱਕੀ ਹੈ। ਉਸਦੇ ਮੁਲਕ 'ਚ ਇੱਛਕਮੌਤ ਕਨੂੰਨੀ ਤੌਰ 'ਤੇ ਜਾਇਜ ਹੈ। ਵੇਰਵੂਰਟ ਨੇ ਇਸ ਮਾਮਲੇ 'ਚ ਖੁਲਾਸਾ ਫਰਾਂਸ ਦੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੀਤਾ।

4

ਬੈਲਜੀਅਮ 'ਚ ਸਾਲ 2002 ਤੋਂ ਇੱਛਕਮੌਤ ਨੂੰ ਕਾਨੂੰਨੀ ਤੌਰ 'ਤੇ ਜਾਇਜ ਬਣਾਇਆ ਗਿਆ ਸੀ ਪਰ ਇਸਲਈ 3 ਮੈਡੀਕਲ ਐਕਸਪਰਟਸ ਦੀ ਰਾਏ ਦੱਸਣੀ ਜਰੂਰੀ ਹੈ। ਵੇਰਵੂਰਟ ਨੇ ਸਾਲ 2012 ਦੇ ਲੰਡਨ ਪੈਰਾਲਿੰਪਿਕਸ 'ਚ ਟੀ-52 ਕਲਾਸ 'ਚ 100 ਮੀਟਰ ਰੇਸ 'ਚ ਗੋਲਡ ਮੈਡਲ ਜਿੱਤਿਆ ਸੀ।

5

6

7

ਲੰਡਨ 'ਚ ਹੀ 200 ਮੀਟਰ ਰੇਸ 'ਚ ਇਹ ਖਿਡਾਰਨ ਸਿਲਵਰ ਮੈਡਲ ਜਿੱਤਣ 'ਚ ਕਾਮਯਾਬ ਰਹੀ ਸੀ। ਇਸ ਵਾਰ ਵੀ ਵੇਰਵੂਰਟ ਇਨ੍ਹਾਂ ਈਵੈਂਟਸ 'ਚ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਹੈ। ਪਰ ਇਨ੍ਹਾਂ ਖੇਡਾਂ ਤੋਂ ਅਲਾਵਾ ਇਸ ਖਿਡਾਰਨ ਸਾਹਮਣੇ ਹੋ ਵੀ ਕਈ ਚੁਨੌਤੀਆਂ ਹਨ। ਇਸ ਖਿਡਾਰਨ ਨੇ ਕਿਹਾ ਕਿ ਉਸ ਕੋਲ ਇੱਛਕਮੌਤ ਹੀ ਆਖਰੀ ਵਿਕਲਪ ਹੈ।

8

17 ਜੁਲਾਈ ਨੂੰ ਉਨ੍ਹਾਂ ਨੇ ਆਪਣੀ ਆਨਲਾਈਨ ਡਾਇਰੀ 'ਚ ਲਿਖਿਆ ਕਿ 'ਖੁਸ਼ਕਿਸਮਤੀ ਨਾਲ ਅੱਜ ਦੀ ਰਾਤ ਚੰਗੀ ਨਿਕਲੀ, ਹਾਲਾਂਕਿ 45 ਮਿਨਟ ਦਾ ਸਮਾਂ ਮੇਰੇ ਲਈ ਮੁਸ਼ਕਿਲ ਸੀ।'

9

10

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਤਾਂ ਰਾਤ ਨੂੰ ਉਨ੍ਹਾਂ ਨੂੰ 10 ਮਿਨਟ ਦੀ ਹੀ ਨੀਂਦ ਮਿਲਦੀ ਹੈ ਅਤੇ ਬਾਵਜੂਦ ਓਹ ਗੋਲਡ ਮੈਡਲ ਜਿੱਤਦੀ ਹੈ। ਲਗਾਤਾਰ ਘਟ ਨੀਂਦ ਮਿਲਣ ਕਾਰਨ ਵੇਰਵੂਰਟ ਕੀਤੇ ਵੀ ਬੇਹੋਸ਼ ਹੋ ਜਾਂਦੀ ਹੈ।

11

ਵੇਰਵੂਰਟ ਨੂੰ ਸਾਲ 2000 'ਚ ਇਹ ਬਿਮਾਰੀ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੀ ਹਾਲਤ ਖਰਾਬ ਹੁੰਦੀ ਗਈ।

12

16 ਸਾਲਾਂ ਤੋਂ ਜੂਝ ਰਹੀ ਹੈ

13

ਰਾਤ ਨੂੰ ਸਿਰਫ 10 ਮਿਨਟ ਦੀ ਨੀਂਦ ਮਿਲਦੀ ਹੈ

14

ਆਪਣੇ ਇੰਟਰਵਿਊ ਦੌਰਾਨ ਇਸ ਖਿਡਾਰਨ ਨੇ ਆਪਣੀ ਹਰ ਰੋਜ ਦੀ ਜੱਦੋਜਹਿਦ ਬਾਰੇ ਵਿਸਤਾਰ 'ਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦਰਦ ਸਹਿਣ ਯੋਗ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਉਨ੍ਹਾਂ ਨੂੰ ਗੋਲਡ ਮੈਡਲ ਦੇ ਨਾਲ ਮੁਸਕੁਰਾਉਂਦੇ ਹੋਏ ਵੇਖਦਾ ਹੈ ਪਰ ਉਨ੍ਹਾਂ ਦੇ ਦਰਦ ਨੂੰ ਕੋਈ ਨਹੀਂ ਸਮਝਦਾ।

  • ਹੋਮ
  • ਖੇਡਾਂ
  • ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਬੈਲਜੀਅਮ ਦੀ ਅਥਲੀਟ
About us | Advertisement| Privacy policy
© Copyright@2026.ABP Network Private Limited. All rights reserved.