✕
  • ਹੋਮ

ਖੋਦਿਆ ਪਹਾੜ, ਨਿਕਲਿਆ ਮੋਬਾਈਲ: ਪਰਿਣੀਤੀ ਤੇ ਪੰਡਿਆ ਦੇ ਵਾਇਰਲ ਅਫੇਅਰ ਦੀ ਖ਼ਬਰ ਦਾ ਸੱਚ..!

ਏਬੀਪੀ ਸਾਂਝਾ   |  05 Sep 2017 05:21 PM (IST)
1

ਇਨ੍ਹਾਂ ਟਵੀਟਸ ਤੋਂ ਬਾਅਦ ਪਰੀਣਿਤੀ ਨੇ ਆਪਣੇ ਟਵਿੱਟਰ 'ਤੇ ਇੱਕ ਵੀਡੀਓ ਅਪਲੋਡ ਕਰਕੇ ਇਹ ਲਿਖਿਆ ਕਿ ਦਰਅਸਲ ਜਿਸ 'ਅਮੇਜ਼ਿੰਗ ਪਾਰਟਨਰ' ਦਾ ਉਸ ਨੇ ਜ਼ਿਕਰ ਕੀਤਾ ਸੀ, ਉਹ ਹੋਰ ਕੋਈ ਨਹੀਂ ਬਲਕਿ ਸ਼ਿਓਮੀ ਦਾ ਆਉਣ ਵਾਲਾ ਨਵਾਂ ਸਮਾਰਟਫ਼ੋਨ ਹੈ।

2

ਬਾਅਦ ਵਿੱਚ ਪਰੀਣਿਤੀ ਨੇ ਵੀ ਜਵਾਬ ਦਿੰਦਿਆਂ ਟਵੀਟ ਕੀਤਾ ਕਿ ਅਜਿਹਾ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ.. ਪਰ ਫਿਲਹਾਲ ਰਾਜ਼ ਇਸ ਤਸਵੀਰ ਵਿੱਚ ਹੀ ਲੁਕਿਆ ਹੋਇਆ ਹੈ।

3

ਇਸ ਦੇ ਜਵਾਬ ਵਿੱਚ ਹਾਰ ਹਾਰਦਿਕ ਨੇ ਲਿਖਿਆ, ਕੀ ਮੈਂ ਇਸ ਦਾ ਅੰਦਾਜ਼ਾ ਲਾ ਸਕਦਾ ਹਾਂ..? ਮੇਰੇ ਹਿਸਾਬ ਨਾਲ ਇਹ ਬਾਲੀਵੁੱਡ ਤੇ ਕ੍ਰਿਕਟ ਦਾ ਦੂਜਾ ਮੇਲ ਹੈ ਪਰ ਤੁਸੀਂ ਫ਼ੋਟੋ ਚੰਗੀ ਖਿੱਚੀ ਹੈ।

4

ਦਰਅਸਲ ਇਨ੍ਹਾਂ ਦੋਵਾਂ ਦੀਆਂ ਨਜ਼ਦੀਕੀਆਂ ਦੇ ਚਰਚੇ ਪਰਿਣੀਤੀ ਦੇ ਇੱਕ ਟਵੀਟ ਤੋਂ ਹੋਏ, ਜਿਸ ਵਿੱਚ ਪਰਿਣੀਤੀ ਨੇ ਲਿਖਿਆ ਕਿ ਸਭ ਤੋਂ ਸ਼ਾਨਦਾਰ ਪਾਰਟਨਰ ਨਾਲ ਅਮੇਜ਼ਿੰਗ ਟਰਿੱਪ, ਪਿਆਰ ਹਵਾ ਵਿੱਚ ਹੈ..! ਇਸ ਵਿੱਚ ਉਸ ਨੇ ਸਾਈਕਲ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

5

ਜੀ ਹਾਂ..! ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਿਆ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਰਮਿਆਨ ਟਵਿੱਟਰ 'ਤੇ ਚੱਲੀ ਗੱਲਬਾਤ ਤੋਂ ਉਨ੍ਹਾਂ ਦੇ ਫੈਨਜ਼ ਨੂੰ ਉਨ੍ਹਾਂ ਦੀਆਂ ਵਧ ਰਹੀਆਂ ਨਜ਼ਦੀਕੀਆਂ ਬਾਰੇ ਭਿਣਕ ਪੈਣ ਲੱਗੀ।

6

ਫਿਰ ਚਾਹੇ ਓਹ ਮਨਸੂਰ ਅਲੀ ਖਾਂ ਪਟੌਦੀ ਹੋਵੇ ਜਾਂ ਫਿਰ ਮੁਹੰਮਦ ਅਜ਼ਹਰੂਦੀਨ, ਮੌਜੂਦਾ ਕਪਤਾਨ ਵਿਰਾਟ ਕੋਹਲੀ ਹੋਣ ਜਾਂ ਯੁਵਰਾਜ ਤੇ ਹਰਭਜਨ ਹੀ ਕਿਉਂ ਨਾ ਹੋਣ। ਇਨ੍ਹਾਂ ਸਾਰਿਆਂ ਖਿਡਾਰੀਆਂ ਦਾ ਪਿਆਰ ਮਕਬੂਲ ਬਣਾਉਣ 'ਚ ਬਾਲੀਵੁੱਡ ਦਾ ਵੱਡਾ ਯੋਗਦਾਨ ਹੈ। ਇਸੇ ਤਰ੍ਹਾਂ ਕ੍ਰਿਕਟ-ਬਾਲੀਵੁੱਡ ਦੇ ਇੱਕ ਹੋਰ ਪਿਆਰ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲੀ।

7

ਬਾਲੀਵੁੱਡ ਤੇ ਕ੍ਰਿਕਟ ਦਾ ਪੁਰਾਣਾ ਰਿਸ਼ਤਾ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਟੀਮ ਇੰਡੀਆ ਦੇ ਪੁਰਸ਼ ਕ੍ਰਿਕਟ ਖਿਡਾਰੀ ਬਾਲੀਵੁੱਡ ਦੀਆਂ ਹੁਸੀਨਾਵਾਂ ਦੇ ਪਿਆਰ ਵਿੱਚ ਪੈ ਜਾਂਦੇ ਹਨ।

  • ਹੋਮ
  • ਖੇਡਾਂ
  • ਖੋਦਿਆ ਪਹਾੜ, ਨਿਕਲਿਆ ਮੋਬਾਈਲ: ਪਰਿਣੀਤੀ ਤੇ ਪੰਡਿਆ ਦੇ ਵਾਇਰਲ ਅਫੇਅਰ ਦੀ ਖ਼ਬਰ ਦਾ ਸੱਚ..!
About us | Advertisement| Privacy policy
© Copyright@2025.ABP Network Private Limited. All rights reserved.