✕
  • ਹੋਮ

ਇਹ ਵੀ ਇੱਕ ਔਰਤ ਹੈ ਜਿਹੜੀ 288 ਦਿਨ ਸਪੇਸ 'ਚ ਕੱਟ ਕੇ ਆਈ..

ਏਬੀਪੀ ਸਾਂਝਾ   |  05 Sep 2017 09:24 AM (IST)
1

2

3

ਵਾਸ਼ਿੰਗਟਨ: ਕੌਮਾਂਤਰੀ ਪੁਲਾੜ ਕੇਂਦਰ (ਆਈ ਐੱਸ ਐੱਸ) ਵਿੱਚ ਸਭ ਤੋਂ ਵੱਧ ਦਿਨ ਰਹਿਣ ਸਮੇਤ ਕਈ ਨਵੇਂ ਰਿਕਾਰਡ ਬਣਾ ਕੇ ਨਾਸਾ ਦੀ ਪਹਿਲੀ ਮਹਿਲਾ ਕਮਾਂਡਰ ਅਤੇ ਪੁਲਾੜ ਯਾਤਰੀ ਪੈਗੀ ਵਿਟਸਨ ਐਤਵਾਰ ਨੂੰ ਧਰਤੀ ‘ਤੇ ਸੁਰੱਖਿਅਤ ਉਤਰ ਗਈ ਹੈ।

4

5

ਪੁਲਾੜ ਵਿੱਚ ਸਭ ਤੋਂ ਵੱਡੀ ਉਮਰ ਦੀ ਮਹਿਲਾ ਪੁਲਾੜ ਯਾਤਰੀ ਦਾ ਖਿਤਾਬ ਵੀ 57 ਸਾਲਾ ਪੈਗੀ ਵਿਟਸਨ ਦੇ ਨਾਂਅ ਹੈ। ਉਨ੍ਹਾਂ ਕਿਹਾ, ਮੈਨੂੰ ਨਹੀਂ ਪਤਾ ਕਿ ਭਵਿੱਖ ਵਿੱਚ ਮੇਰੇ ਲਈ ਕੀ ਲਿਖਿਆ ਹੈ, ਪਰ ਮੈਂ ਖੁਦ ਨੂੰ ਪੁਲਾੜ ਉਡਾਣ ਸੰਬੰਧੀ ਪ੍ਰੋਗਰਾਮਾਂ ‘ਤੇ ਕੰਮ ਕਰਦੇ ਰਹਿਣਾ ਚਾਹੁੰਦੀ ਹਾਂ।

6

7

ਆਈ ਐੱਸ ਐੱਸ ਵਿੱਚ 288 ਦਿਨ ਰਹਿਣ ਦੌਰਾਨ ਪੈਗੀ ਨੇ ਚਾਰ ਵਾਰ ਸਪੇਸ ਵਾਕ (ਪੁਲਾੜ ਵਿੱਚ ਚਹਿਲ-ਕਦਮੀ) ਕੀਤੀ। ਉਨਾਂ ਦੇ ਦੋ ਸਾਥੀ ਨਾਸਾ ਦੇ ਫਲਾਈਟ ਇੰਜੀਨੀਅਰ ਜੈਕ ਫਿਸ਼ਰ ਅਤੇ ਰੂਸ ਦੀ ਪੁਲਾੜ ਏਜੰਸੀ ਰਾਸਕਾਸਮੋਸ ਦੇ ਪਿਓਡੋਰ ਯੂਚਰੀਖਿਨ ਵੀ ਸੋਯੂਜ ਐਮ ਐਸ 04 ਜਹਾਜ਼ ਰਾਹੀਂ ਕਜਾਕਿਸਤਾਨ ਵਿੱਚ ਉਤਰੇ।

8

ਇਸ ਮਿਸ਼ਨ ਵਿੱਚ ਪੈਗੀ ਨੇ ਚਾਰ ਵਾਰ ਸਪੇਸ ਵਾਕ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ ਦੀ ਕੁੱਲ ਸਪੇਸ ਵਾਕ ਦੀ ਗਿਣਤੀ 10 ਹੋ ਗਈ। ਉਨ੍ਹਾਂ ਨੇ ਪੁਲਾੜ ਵਿੱਚ ਆਪਣੇ ਕੁੱਲ ਮਿਸ਼ਨਾਂ ਦੌਰਾਨ 665 ਦਿਨ ਗੁਜ਼ਾਰੇ ਸਨ। ਪੈਗੀ ਦੇ ਨਾਂ ਕਈ ਅਮਰੀਕੀ ਰਿਕਾਰਡ ਹਨ।

9

ਨਾਸਾ ਅਨੁਸਾਰ ਇਹ ਮਿਸ਼ਨ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਇਆ ਸੀ। ਇਸ ਦੌਰਾਨ ਪੈਗੀ ਨੇ 12.2 ਕਰੋੜ ਮੀਲ ਦੀ ਦੂਰੀ ਤੈਅ ਕੀਤੀ ਅਤੇ ਧਰਤੀ ਦੇ 4623 ਚੱਕਰ ਲਾਏ। ਪੁਲਾੜ ਕੇਂਦਰ ‘ਤੇ ਇਹ ਉਨ੍ਹਾਂ ਦਾ ਤੀਜਾ ਸਭ ਤੋਂ ਲੰਮਾ ਮਿਸ਼ਨ ਸੀ।

  • ਹੋਮ
  • ਵਿਸ਼ਵ
  • ਇਹ ਵੀ ਇੱਕ ਔਰਤ ਹੈ ਜਿਹੜੀ 288 ਦਿਨ ਸਪੇਸ 'ਚ ਕੱਟ ਕੇ ਆਈ..
About us | Advertisement| Privacy policy
© Copyright@2025.ABP Network Private Limited. All rights reserved.