ਫ਼ੌਜ ਤੇ ਬਾਗੀਆਂ ਦਰਮਿਆਨ ਟਕਰਾਅ 'ਚ 400 ਦੀ ਮੌਤ
Download ABP Live App and Watch All Latest Videos
View In Appਸੰਯੁਕਤ ਰਾਸ਼ਟਰ ਮੁਤਾਬਕ, ਫ਼ੌਜੀ ਮੁਹਿੰਮ ਤੋਂ ਬਾਅਦ ਤੋਂ 38 ਹਜ਼ਾਰ ਰੋਹਿੰਗਾ ਮੁਸਲਮਾਨ ਬੰਗਲਾਦੇਸ਼ ਦੀ ਸਰਹੱਦ 'ਚ ਦਾਖ਼ਲ ਹੋ ਚੁੱਕੇ ਹਨ। 20 ਹਜ਼ਾਰ ਤੋਂ ਜ਼ਿਆਦਾ ਸ਼ਰਨਾਰਥੀ ਮਿਆਂਮਾਰ ਅਤੇ ਬੰਗਲਾਦੇਸ਼ ਦੇ ਸਰਹੱਦੀ ਇਲਾਕਿਆਂ 'ਚ ਫਸੇ ਹਨ।
ਇਸ ਦੌਰਾਨ ਬੇੜੀ ਹਾਦਸੇ 'ਚ ਮਾਰੇ ਗਏ ਸ਼ਰਨਾਰਥੀਆਂ ਦੀ ਗਿਣਤੀ 40 ਤਕ ਪਹੁੰਚ ਗਈ ਹੈ। ਸ਼ਰਨਾਰਥੀਆਂ ਨਾਲ ਲੱਦੀ ਇਕ ਬੇੜੀ ਬੁੱਧਵਾਰ ਨੂੰ ਮਿਆਂਮਾਰ ਅਤੇ ਬੰਗਲਾਦੇਸ਼ ਨੂੰ ਵੰਡਣ ਵਾਲੀ ਨਫ ਨਦੀ 'ਚ ਡੁੱਬ ਗਈ ਸੀ। ਬੰਗਲਾਦੇਸ਼ ਦੇ ਸਰਹੱਦੀ ਇਲਾਕੇ ਕਾਕਸ ਬਾਜ਼ਾਰ 'ਚ ਹਜ਼ਾਰਾਂ ਦੀ ਗਿਣਤੀ 'ਚ ਭੁੱਖੇ-ਪਿਆਸੇ ਰੋਹਿੰਗਾ ਸ਼ਰਨਾਰਥੀ ਪਹੁੰਚ ਰਹੇ ਹਨ।
ਢਾਕਾ : ਮਿਆਂਮਾਰ ਦੇ ਗੜਬੜਸ਼ੁਦਾ ਰਖਾਇਨ ਸੂਬੇ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਪੁਲਿਸ ਨਾਕਿਆਂ ਅਤੇ ਫ਼ੌਜੀ ਅੱਡੇ 'ਤੇ 24 ਅਗਸਤ ਨੂੰ ਹਮਲੇ ਤੋਂ ਬਾਅਦ ਫ਼ੌਜ ਨੇ ਰੋਹਿੰਗਾ ਬਾਗੀਆਂ ਅਤੇ ਉਨ੍ਹਾਂ ਦੇ ਅੱਡਿਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਛੇੜ ਦਿੱਤੀ ਹੈ। ਇਸ ਖ਼ੂਨੀ ਟਕਰਾਅ 'ਚ ਹੁਣ ਤਕ ਕਰੀਬ 400 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਫ਼ੌਜ ਨੇ ਵੀਰਵਾਰ ਨੂੰ ਕਿਹਾ ਕਿ ਮਰਨ ਵਾਲਿਆਂ 'ਚ 370 ਰੋਹਿੰਗਾ ਬਾਗੀ, 13 ਫ਼ੌਜ ਦੇ ਜਵਾਨ, ਦੋ ਸਰਕਾਰੀ ਅਧਿਕਾਰੀ ਅਤੇ 14 ਆਮ ਨਾਗਰਿਕ ਹਨ। ਚਾਰ ਬਾਗੀ ਗਿ੍ਰਫ਼ਤਾਰ ਵੀ ਕੀਤੇ ਗਏ ਹਨ। ਇਨ੍ਹਾਂ 'ਚ 13 ਸਾਲ ਦਾ ਇਕ ਬੱਚਾ ਵੀ ਸ਼ਾਮਿਲ ਹੈ।
ਦਹਾਕਿਆਂ ਬਾਅਦ ਹਾਲਾਤ ਇਸ ਤਰ੍ਹਾਂ ਨਾਲ ਖ਼ਰਾਬ ਹੋਏ ਹਨ। ਸਾਲ 2012 'ਚ ਰਖਾਇਨ ਸੂਬੇ ਦੀ ਰਾਜਧਾਨੀ ਸਿਤਵੇ 'ਚ ਭੜਕੇ ਦੰਗਿਆਂ 'ਚ 200 ਲੋਕ ਮਾਰੇ ਗਏ ਸਨ ਅਤੇ 1.40 ਲੱਖ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ। ਇਸ ਵਾਰੀ ਸਿਰਫ਼ ਛੇ ਦਿਨਾਂ 'ਚ ਹੀ ਬੇਘਰਿਆਂ ਦੀ ਗਿਣਤੀ 60 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਮਿਆਂਮਾਰ ਦੀ ਫ਼ੌਜ ਦਾ ਕਹਿਣਾ ਹੈ ਕਿ ਉਸਦੀ ਮੁਹਿੰਮ ਅੱਤਵਾਦੀਆਂ ਖ਼ਿਲਾਫ਼ ਹੈ।
- - - - - - - - - Advertisement - - - - - - - - -