ਅਮਰੀਕਾ ਨੂੰ ਤੂਫ਼ਾਨ ਨੇ ਝੰਬਿਆ, ਵੇਖੋ ਤਬਾਹੀ ਦਾ ਮੰਜ਼ਰ
ਰਾਸ਼ਟਰਪਤੀ ਨੇ ਕਿਹਾ ਕਿ ਉਹ ਸੂਬੇ ਦਾ ਛੇਤੀ ਤੋਂ ਛੇਤੀ ਦੌਰਾ ਕਰਨਾ ਚਾਹੁੰਦੇ ਹਨ ਤਾਂਕਿ ਉਹ ਲੋਕਾਂ ਪ੍ਰਤੀ ਆਪਣਾਪਣ ਵਿਖਾ ਸਕਣ।
ਇਸ ਤੋਂ ਪਹਿਲਾਂ ਐਤਵਾਰ ਨੂੰ ਵ੍ਹਾਈਟ ਹਾਊਸ ਦੇ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਰਾਸ਼ਟਰਪਤੀ ਤੂਫਾਨ ਦੀ ਸਭ ਤੋਂ ਜ਼ਿਆਦਾ ਮਾਰ ਝੱਲਣ ਵਾਲੇ ਇਲਾਕਿਆਂ ਤੋਂ ਦੂਰ ਹੀ ਰਹਿਣਗੇ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਹਕਾਬੀ ਸੈਂਡਰਸ ਨੇ ਕਿਹਾ ਕਿ ਅਸੀਂ ਸੂਬਾ ਅਤੇ ਸਥਾਨਕ ਅਧਿਕਾਰੀਆਂ ਤਕ ਬਚਾਅ ਰਸਦ ਪਹੁੰਚਾ ਰਹੇ ਹਾਂ। ਅਸੀਂ 'ਹਾਰਵੇ' ਤੋਂ ਪ੍ਰਭਾਵਿਤ ਹੋਏ ਲੋਕਾਂ ਲਈ ਪ੍ਰਾਥਨਾ ਕਰ ਰਹੇ ਹਾਂ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਟੈਕਸਾਸ ਦਾ ਦੌਰਾ ਕਰਨਗੇ ਤੇ 'ਹਾਰਵੇ' ਤੂਫਾਨ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਇਸ ਦੀ ਮਾਰ ਜ਼ਿਆਦਾ ਹੋਣ ਕਾਰਨ ਭਾਰੀ ਹੜ੍ਹ ਆ ਗਏ ਹਨ।
'ਹਾਰਵੇ' ਨੇ ਟੈਕਸਾਸ ਵਿੱਚ ਸ਼ੁੱਕਰਵਾਰ ਰਾਤ ਨੂੰ ਦਸਤਕ ਦਿੱਤੀ ਸੀ। ਇਹ ਚੌਥੀ ਸ਼੍ਰੇਣੀ ਦਾ ਤੂਫਾਨ ਹੈ।
ਸੀ.ਐਨ.ਐਨ. ਨੇ ਐਤਵਾਰ ਨੂੰ ਰਾਸ਼ਟਰਪਤੀ ਦੇ ਹਵਾਲੇ ਤੋਂ ਇੱਕ ਟਵੀਟ ਵਿੱਚ ਕਿਹਾ ਗਿਆ ਸੀ, ਮੈਂ ਛੇਤੀ ਤੋਂ ਛੇਤੀ ਟੈਕਸਾਸ ਜਾਵਾਂਗਾ, ਸਾਡੀ ਪਹਿਲ ਸੁਰੱਖਿਆ ਅਤੇ ਲੋਕਾਂ ਦਾ ਜੀਵਨ ਬਚਾਉਣਾ ਹੈ।
ਟੈਕਸਾਸ ਦੇ ਗਵਰਨਰ ਗ੍ਰੈਗ ਅਬਾਟ ਨੇ ਐਤਵਾਰ ਨੂੰ ਕਿਹਾ ਸੀ ਕਿ ਐਮਰਜੈਂਸੀ ਪ੍ਰਬੰਧਨ ਟੀਮ ਨਾਲ ਹੈਲੀਕਾਪਟਰ ਹਿਊਸਟਨ ਤੇ ਪੂਰਬੀ ਟੈਕਸਾਸ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ ਜਾ ਰਹੇ ਹਨ।
ਹਿਊਸਟਨ ਅਮਰੀਕਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਤਕਰੀਬਨ 20 ਲੱਖ ਲੋਕ ਵੱਸਦੇ ਹਨ। ਰਾਸ਼ਟਰੀ ਮੌਸਮ ਵਿਭਾਗ (ਐਨ.ਡਬਲਿਊ.ਐਸ.) ਮੁਤਾਬਕ, ਤੂਫਾਨ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕਾ ਦੇ ਹਿਊਸਟਨ ਵਿੱਚ ਤੂਫਾਨ 'ਹਾਰਵੇ' ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨ ਤੋਂ ਜ਼ਿਆਦਾ ਜਖ਼ਮੀ ਹੋ ਗਏ ਹਨ। ਹਾਲਾਂਕਿ, ਹੁਣ ਇਹ ਤੂਫਾਨ ਕਮਜ਼ੋਰ ਪੈ ਗਿਆ ਹੈ। ਸਮਾਚਾਰ ਏਜੰਸੀ ਏਫੇ ਮੁਤਾਬਕ, ਪ੍ਰਸ਼ਾਸਨ ਨੂੰ ਡਰ ਹੈ ਕਿ ਮੋਹਲੇਧਾਰ ਮੀਂਹ ਪੈਣ ਕਾਰਨ ਹੜ੍ਹ ਆ ਸਕਦਾ ਹੈ।