ਕਿੱਲਰ ਰੋਬੋਟ ਦੀ ਦਹਿਸ਼ਤ, ਸੰਯੁਕਤ ਰਾਸ਼ਟਰ ਤੋਂ ਮੰਗੀ ਪਾਬੰਦੀ
ਸ਼ਿਨਹੂਆ ਸਮਾਚਾਰ ਏਜੰਸੀ ਨੇ ਇਸ ਪੱਤਰ ਦੇ ਅੰਸ਼ਾਂ ਨੂੰ ਪ੍ਰਕਾਸ਼ਿਤ ਕੀਤਾ ਹੈ। ਇਸ ਵਿੱਚ ਵਿਗਿਆਨੀਆਂ ਨੇ ਲਿਖਿਆ ਹੈ ਕਿ ਤਕਨੀਕੀ ਹਥਿਆਰ ਵਿਕਸਤ ਹੋਣ ਦੀ ਹਾਲਤ 'ਚ ਟਕਰਾਅ ਦਾ ਮੌਜੂਦਾ ਸਰੂਪ ਕਿਤੇ ਜ਼ਿਆਦਾ ਵਿਨਾਸ਼ਕਾਰੀ ਹੋ ਜਾਵੇਗਾ। ਤਾਨਾਸ਼ਾਹ ਤੇ ਅੱਤਵਾਦੀ ਬੇਕਸੂਰ ਲੋਕਾਂ ਖ਼ਿਲਾਫ਼ ਇਸ ਦਾ ਇਸਤੇਮਾਲ ਕਰ ਸਕਦੇ ਹਨ।
ਵਿਗਿਆਨੀਆਂ ਨੇ ਯੂ.ਐਨ. ਤੋਂ ਕਿਲਰ ਰੋਬੋਟ ਨੂੰ ਰਸਾਇਣਕ ਤੇ ਜੈਵਿਕ ਹਥਿਆਰ ਦੀ ਤਰਜ਼ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਇਕ ਵਾਰੀ ਇਹ ਪਿਟਾਰਾ ਖੁੱਲ੍ਹ ਗਿਆ ਤਾਂ ਇਸ 'ਤੇ ਰੋਕ ਲਾਉਣਾ ਮੁਸ਼ਕਲ ਹੋਵੇਗਾ।
ਯੂ.ਐਨ. ਨੂੰ ਲਿਖੇ ਪੱਤਰ 'ਤੇ ਦਸਤਖ਼ਤ ਕਰਨ ਵਾਲਿਆਂ 'ਚ ਏ.ਆਈ. ਤਕਨੀਕ 'ਚ ਮੁਹਾਰਤ ਰੱਖਣ ਵਾਲੇ ਟੌਬੀ ਵਾਲਸ਼, ਟੇਸਲਾ ਦੇ ਏਲਾਨ ਮਸਕ ਤੇ ਚੀਨੀ ਕੰਪਨੀ ਯੂਬੀਟੈਕ ਦੇ ਜੇਮਜ਼ ਚੋਅ ਵੀ ਸ਼ਾਮਲ ਹਨ।
ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਵਿਗਿਆਨੀਆਂ ਤੇ ਤਕਨੀਕੀ ਮਾਹਿਰਾਂ ਨੇ ਸੰਯੁਕਤ ਰਾਸ਼ਟਰ (ਯੂ.ਐਨ.) ਨੂੰ ਖੁੱਲ੍ਹਾ ਪੱਤਰ ਲਿਖ ਕੇ ਕਿੱਲਰ ਰੋਬੋਟ (ਏ.ਆਈ. ਦੀ ਮਦਦ ਨਾਲ ਹਥਿਆਰ ਦੇ ਤੌਰ 'ਤੇ ਇਸਤੇਮਾਲ ਦਾ ਸ਼ੱਕ) 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਸਿਡਨੀ: ਰੋਬੋਟ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਦਿਸ਼ਾ 'ਚ ਹਾਲੇ ਹੋਰ ਖੋਜ ਹੋਣੀ ਬਾਕੀ ਹੈ। ਆਮ ਲੋਕਾਂ ਤੱਕ ਇਸ ਆਧੁਨਿਕ ਤਕਨੀਕ ਦਾ ਫਾਇਦਾ ਪਹੁੰਚਾਉਣਾ ਵੀ ਬਾਕੀ ਹੈ, ਪਰ ਇਸ ਤੋਂ ਪਹਿਲਾਂ ਹੀ ਇਸ ਦੇ ਮਾੜੇ ਸਿੱਟਿਆਂ ਨੂੰ ਲੈ ਕੇ ਚਿੰਤਾਵਾਂ ਵਧਣ ਲੱਗੀਆਂ ਹਨ।