ਅਮਰੀਕੀ ਫੌਜ ਦਾ ਹਮਲਾ: 27 ਬੇਕਸੂਰ ਨਾਗਰਿਕ ਮਾਰੇ
ਬੇਰੁੱਤ: ਸੀਰੀਆ ਦੇ ਰੱਕਾ ਸ਼ਹਿਰ ਵਿਚ ਬੀਤੇ ਐਤਵਾਰ ਅਮਰੀਕਾ ਦੀ ਅਗਵਾਈ ਹੇਠ ਕੀਤੇ ਗਏ ਹਵਾਈ ਹਮਲੇ ਵਿਚ 27 ਆਮ ਲੋਕ ਮਾਰੇ ਗਏ। ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਦੇ ਡਾਇਰੈਕਟਰ ਰਬੀ ਅਬਦੁੱਲ ਰਹਿਮਾਨ ਨੇ ਕਿਹਾ, ‘ਇਸ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ 7 ਬੱਚੇ ਸ਼ਾਮਲ ਹਨ।
ਅਬਦੁੱਲ ਰਹਿਮਾਨ ਨੇ ਕਿਹਾ, ‘ਗਠਜੋੜ ਫੌਜ ਵੱਲੋਂ ਕੀਤੇ ਜਾ ਰਹੇ ਹਮਲੇ ਵਿਚ ਰੋਜ਼ ਆਮ ਲੋਕ ਮਾਰੇ ਜਾ ਰਹੇ ਹਨ। ਜਿਵੇਂ-ਜਿਵੇਂ ਲੜਾਈ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਪਹੁੰਚ ਰਹੀ ਹੈ, ਆਮ ਲੋਕਾਂ ਦੇ ਮਾਰੇ ਜਾਣ ਦੀ ਗਿਣਤੀ ਵਧਦੀ ਜਾ ਰਹੀ ਹੈ।’
ਇਹ ਹਵਾਈ ਹਮਲਾ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਕੀਤਾ ਗਿਆ।’ ਜਹਾਦੀਆਂ ਦਾ ਮਜ਼ਬੂਤ ਗੜ੍ਹ ਰਹਿ ਚੁੱਕੇ ਰੱਕਾ ਸ਼ਹਿਰ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਹੁਣ ‘ਸੀਰੀਅਨ ਡੈਮੋਕ੍ਰੈਟਿਕ ਫੋਰਸਿਜ਼’ (ਐੱਸ ਡੀ ਐੱਫ) ਦੇ ਕੰਟਰੋਲ ਵਿਚ ਹੈ। ਐੱਸ ਡੀ ਐੱਫ ਦੀ ਫੋਰਸ ਬੀਤੇ ਜੂਨ ਵਿਚ ਇਸ ਸ਼ਹਿਰ ਵਿਚ ਦਾਖਲ ਹੋਈ ਸੀ।
ਬ੍ਰਿਟੇਨ ਦੀ ਇਸ ਆਬਜ਼ਰਵੇਟਰੀ ਮੁਤਾਬਕ ਰੱਕਾ ਵਿਚ ਅਮਰੀਕੀ ਅਗਵਾਈ ਵਿਚ ਬੀਤੇ ਇਕ ਹਫਤੇ ਵਿਚ ਹੋਏ ਹਵਾਈ ਹਮਲਿਆਂ ਵਿਚ ਘੱਟੋ ਘੱਟ 125 ਲੋਕ ਮਾਰੇ ਗਏ।