ਨਸਲੀ ਭੇਦਭਾਵ ਖ਼ਿਲਾਫ਼ ਸੜਕਾਂ 'ਤੇ ਨਿੱਤਰੇ ਅਮਰੀਕੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਪਣੇ ਰੁਖ਼ 'ਚ ਬਦਲਾਅ ਲਿਆਉਂਦੇ ਹੋਏ ਬੋਸਟਨ ਦੀ ਰੈਲੀ ਦਾ ਸਮੱਰਥਨ ਕੀਤਾ।
ਪਿਛਲੇ ਹਫ਼ਤੇ ਵਰਜੀਨੀਆ 'ਚ ਦੋਨਾਂ ਪੱਖਾਂ ਵੱਲੋਂ ਆਯੋਜਿਤ ਰੈਲੀਆਂ ਦੀ ਤਰ੍ਹਾਂ ਇਥੇ ਹਿੰਸਾ ਦੀ ਕੋਈ ਗੰਭੀਰ ਘਟਨਾ ਨਹੀਂ ਹੋਈ ਪ੍ਰੰਤੂ ਪੁਲਿਸ ਨਾਲ ਹਲਕੀਆਂ ਝੜਪਾਂ ਜ਼ਰੂਰ ਹੋਈਆਂ।
ਰੈਲੀ 'ਚ ਕੁਝ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਚਿਹਰੇ ਨੂੰ ਢੱਕ ਰੱਖਿਆ ਸੀ। ਸਿਰ 'ਤੇ 'ਮੇਕ ਅਮਰੀਕਾ ਗ੍ਰੇਟ ਅਗੇਨ' ਲਿਖੀ ਟੋਪੀ ਪਾ ਰੱਖੀ ਸੀ।
ਰੈਲੀ 'ਚ ਸ਼ਾਮਿਲ ਲੋਕਾਂ ਨੇ ਸਿਆਹਫਾਮ ਰਾਸ਼ਟਰਵਾਦੀਆਂ ਦਾ ਵਿਰੋਧ ਕਰਦੇ ਹੋਏ ਨਾਜ਼ੀਵਾਦ ਦੇ ਵਿਰੋਧ 'ਚ ਨਾਅਰੇ ਲਗਾਏ।
ਰੈਲੀ 'ਚ ਸਮੇਂ ਤੋਂ ਪਹਿਲੇ ਨਿਕਲ ਰਹੇ ਲੋਕਾਂ ਦਾ ਵੀ ਵਿਰੋਧ ਕੀਤਾ ਗਿਆ। ਇਨ੍ਹਾਂ ਨੂੰ ਪੁਲਿਸ ਨੇ ਭੀੜ ਤੋਂ ਬਚਾਇਆ।
ਬੋਸਟਨ : ਵਰਜੀਨੀਆ ਦੇ ਚਾਰਲੋਟਸਵਿਲੇ 'ਚ ਹੋਈ ਨਸਲੀ ਹਿੰਸਾ ਦੇ ਵਿਰੋਧ 'ਚ ਬੋਸਟਨ 'ਚ ਸ਼ਨਿਚਰਵਾਰ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ।
ਹਾਲਾਂਕਿ ਰੈਲੀ ਨਿਰਧਾਰਤ ਸਮੇਂ ਤੋਂ ਇਕ ਘੰਟਾ ਪਹਿਲੇ ਹੀ ਖ਼ਤਮ ਹੋ ਗਈ। ਰੈਲੀ ਲਈ ਬੋਸਟਨ 'ਚ ਲਗਪਗ 40 ਹਜ਼ਾਰ ਲੋਕ ਲੱਗੇ ਹੋਏ ਸਨ।