ਬਾਰਸੀਲੋਨਾ 'ਚ ਅਤਿਵਾਦੀ ਹਮਲਾ: 13 ਮੌਤਾਂ, 100 ਜ਼ਖ਼ਮੀ
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਨੇ ਟਵੀਵ ਕੀਤਾ ਕਿ ਬਾਰਸੀਲੋਨਾ ਵਿੱਚ ਹਮਲੇ ਦਾ ਸਿ਼ਕਾਰ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਮਿੱਤਰਾਂ ਦੇ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ। ਅਸੀਂ ਇੱਕਜੁੱਟ ਤੇ ਦ੍ਰਿੜ ਰਹਾਂਗੇ, ਇਹ ਪ੍ਰਣ ਕਰਦੇ ਹਾਂ।
ਉਨ੍ਹਾਂ ਸਾਰਿਆਂ ਨੂੰ ਹਿੰਮਤ ਤੋਂ ਕੰਮ ਲੈਣ ਲਈ ਆਖਿਆ ਤੇ ਕਿਹਾ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਖਿਆ ਕਿ ਅੱਤਵਾਦ ਖਿਲਾਫ ਯੂਕੇ ਸਪੇਨ ਦੇ ਨਾਲ ਖੜ੍ਹਾ ਹੈ।
ਇਸੇ ਦੌਰਾਨ ਦੁਨੀਆਂ ਭਰ ਦੇ ਆਗੂਆਂ ਵੱਲੋਂ ਬਾਰਸੀਲੋਨਾ ਵਿੱਚ ਹੋਏ ਇਸ ਹਮਲੇ ਦੀ ਨਿਖੇਧੀ ਕੀਤੀ ਗਈ ਤੇ ਮਦਦ ਦੀ ਪੇਸ਼ਕਸ਼ ਵੀ ਕੀਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਵਿੱਟਰ ਉੱਤੇ ਲਿਖਿਆ ਕਿ ਬਾਰਸੀਲੋਨਾ, ਸਪੇਨ ਵਿੱਚ ਹੋਏ ਇਸ ਹਮਲੇ ਦੀ ਅਮਰੀਕਾ ਨਿਖੇਧੀ ਕਰਦਾ ਹੈ ਤੇ ਉਨ੍ਹਾਂ ਨੂੰ ਜਿਹੋ ਜਿਹੀ ਮਦਦ ਦੀ ਲੋੜ ਹੈ ਉਹੋ ਜਿਹੀ ਮਦਦ ਕੀਤੀ ਜਾਵੇਗੀ।
ਬਾਰਸੀਲੋਨਾ : ਬਾਰਸੀਲੋਨਾ ਦੇ ਲਾਸ ਰਾਮਬਲਾਸ ਡਿਸਟ੍ਰਿਕਟ ਵਿੱਚ ਵੀਰਵਾਰ ਨੂੰ ਇੱਕ ਵੈਨ ਚਾਲਕ ਨੇ ਗੱਡੀ ਸਾਈਡਵਾਕ ਉੱਤੇ ਚੜ੍ਹਾ ਦਿੱਤੀ ਤੇ ਕਈ ਰਾਹਗੀਰਾਂ ਨੂੰ ਕੁਚਲ ਦਿੱਤਾ। ਵੈਨ ਚਾਲਕ ਵੈਨ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਲਿਜਾ ਰਿਹਾ ਸੀ ਜਿਸ ਨਾਲ ਕਈ ਸੈਲਾਨੀ ਤੇ ਸਥਾਨਕ ਵਾਸੀ ਕੁਚਲੇ ਗਏ।
ਵੀਰਵਾਰ ਵਾਲੇ ਹਮਲੇ ਤੋਂ ਪਹਿਲਾਂ 2004 ਵਿੱਚ ਵੀ ਘਾਤਕ ਹਮਲਾ ਕੀਤਾ ਗਿਆ ਸੀ। ਉਸ ਸਮੇਂ ਅਲ ਕਾਇਦਾ ਤੋਂ ਪ੍ਰਭਾਵਿਤ ਬੰਬਾਰਾਂ ਨੇ ਮੈਡਰਿਡ ਦੀਆਂ ਰੇਲ ਗੱਡੀਆਂ ਵਿੱਚ ਹਮਲੇ ਕਰਕੇ 192 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਹਾਦਸੇ ਵਾਲੀ ਥਾਂ ਉੱਤੇ ਸਾਰੇ ਪਾਸੇ ਖੂਨ ਹੀ ਖੂਨ ਖਿੱਲਰਿਆ ਪਿਆ ਸੀ ਤੇ ਕਈ ਲੋਕ ਟੁੱਟੇ ਹੋਏ ਹੱਥਪੈਰ ਲੈ ਕੇ ਸੜਕ ਉੱਤੇ ਹੀ ਬੈਠੇ ਸਨ। ਕੁੱਝ ਲੋਕ ਘਬਰਾ ਕੇ ਇੱਧਰ ਉੱਧਰ ਚੀਕਦੇ ਹੋਏ ਭੱਜੇ ਫਿਰ ਰਹੇ ਸਨ। ਕਈ ਆਪਣੇ ਬੱਚਿਆਂ ਨੂੰ ਗੋਦੀਆਂ ਵਿੱਚ ਚੁੱਕੀ ਡਰ ਦੇ ਮਾਰੇ ਸਹਿਮੇ ਨਜ਼ਰ ਆ ਰਹੇ ਸਨ।
ਪਰ ਟਰੈਪੈਰੋ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਵੈਨ ਦਾ ਡਰਾਈਵਰ ਕੋਈ ਨਹੀਂ ਸੀ। ਗ੍ਰਿਫਤਾਰੀਆਂ ਉੱਤਰੀ ਟਾਊਨ ਰਿਪੌਲ ਤੇ ਐਲਕਾਨਾਰ ਵਿੱਚ ਹੋਈਆਂ। ਇਹ ਉਹੀ ਥਾਂ ਹੈ ਜਿੱਥੇ ਬੁੱਧਵਾਰ ਰਾਤ ਨੂੰ ਗੈਸ ਧਮਾਕਾ ਹੋਇਆ ਸੀ। ਪੁਲਿਸ ਨੇ ਆਖਿਆ ਕਿ ਉਹ ਇਸ ਘਟਨਾ ਦਾ ਵੀਰਵਾਰ ਨੂੰ ਹੋਏ ਹਮਲੇ ਨਾਲ ਸੰਭਾਵੀ ਸਬੰਧ ਜੋੜ ਕੇ ਵੇਖ ਰਹੇ ਹਨ।ਇਸ ਤੋਂ ਪਹਿਲਾਂ ਫਰਾਂਸ ਤੇ ਬ੍ਰਿਟੇਨ ਵਿੱਚ ਵੀ ਇਹੋ ਜਿਹੇ ਹਮਲੇ ਹੋ ਚੁੱਕੇ ਹਨ।
ਕਈ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਅਧਿਕਾਰੀਆਂ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਇਨ੍ਹਾਂ ਵਿੱਚੋਂ ਇੱਕ ਮੈਲੀਲਾ ਤੋਂ ਸਪੇਨ ਦਾ ਹੀ ਨਾਗਰਿਕ ਹੈ ਤੇ ਦੂਜਾ ਮੋਰੱਕੋ ਵਾਸੀ ਹੈ।
ਦੁਪਹਿਰ ਨੂੰ ਹੋਏ ਇਸ ਹਮਲੇ ਮਗਰੋਂ ਲਾਸ ਰਾਮਬਲਾਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਹੈਂਡ ਗੰਨਜ਼ ਤੇ ਅਤਿਆਧੁਨਿਕ ਹਥਿਆਰ ਲੈ ਕੇ ਡਾਊਨਟਾਊਨ ਵਿੱਚ ਡਰਾਈਵਰ ਦੀ ਭਾਲ ਦਾ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ ਸਟੋਰਜ਼, ਕੈਫੇਜ਼ ਤੇ ਜਨਤਕ ਟਰਾਂਸਪੋਰਟ ਨੂੰ ਵੀ ਬੰਦ ਕਰਵਾ ਦਿੱਤਾ ਗਿਆ।
FACES ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਬੈਲਜੀਅਮ ਦਾ ਨਾਗਰਿਕ ਤੇ ਗ੍ਰੀਕ ਔਰਤ ਵੀ ਸ਼ਾਮਲ ਹਨ। ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਉਹ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਜਰਮਨੀ ਦਾ ਕੋਈ ਨਾਗਰਿਕ ਤਾਂ ਇਸ ਹਮਲੇ ਦਾ ਸਿ਼ਕਾਰ ਨਹੀਂ ਹੋਇਆ।
ਇਸਲਾਮਿਕ ਸਟੇਟ ਗਰੁੱਪ ਵੱਲੋਂ ਇਸ ਹਮਲੇ ਦੀ ਜਿ਼ੰਮੇਵਾਰੀ ਲਈ ਗਈ ਹੈ। ਆਪਣੀ ਆਮਾਕ ਖਬਰ ਏਜੰਸੀ ਰਾਹੀਂ ਬਿਆਨ ਜਾਰੀ ਕਰਕੇ ਇਹ ਆਖਿਆ ਗਿਆ ਹੈ ਕਿ ਇਹ ਹਮਲਾ ਇਸਲਾਮਿਕ ਸਟੇਟ ਦੇ ਸੈਨਿਕਾਂ ਵੱਲੋਂ ਕੀਤਾ ਗਿਆ।
ਵੀਰਵਾਰ ਨੂੰ ਸੀਨੀਅਰ ਪੁਲਿਸ ਅਧਿਕਾਰੀ ਜੋਸਫ ਲੂਈਸ ਟਰੈਪੈਰੋ ਨੇ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਇਹ ਸਪਸ਼ਟ ਤੌਰ ਉੱਤੇ ਅੱਤਵਾਦੀ ਹਮਲਾ ਸੀ। ਇਸ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਮਾਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ।
ਇਸ ਘਟਨਾ ਨਾਲ ਯੂਰਪ ਦੀ ਮਸ਼ਹੂਰ ਸੈਰ ਸਪਾਟੇ ਵਾਲੀ ਥਾਂ ਖੂਨੀ ਜ਼ੋਨ ਵਿੱਚ ਬਦਲ ਗਈ। ਇਸ ਘਟਨਾ ਵਿੱਚ 13 ਵਿਅਕਤੀ ਮਾਰੇ ਗਏ ਜਦਕਿ 100 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 15 ਦੀ ਹਾਲਤ ਨਾਜੁ਼ਕ ਦੱਸੀ ਜਾਂਦੀ ਹੈ। ਅਧਿਕਾਰੀਆਂ ਵੱਲੋਂ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ।