ਹਥਿਆਰਾਂ ਚਲਾਉਣੇ ਸਿੱਖਣੇ ਤਾਂ ਇਜ਼ਰਾਈਲ ਜਾਓ..
Download ABP Live App and Watch All Latest Videos
View In Appਇਜ਼ਰਾਈਲ ਵੱਖ-ਵੱਖ 'ਅੱਤਵਾਦ ਵਿਰੋਧੀ' ਕੋਰਸ ਦੀ ਟ੍ਰੇਨਿੰਗ ਸੈਲਾਨੀਆਂ ਨੂੰ ਦੇ ਰਿਹਾ ਹੈ। ਇਜ਼ਰਾਈਲ ਵੱਲੋਂ ਦਿੱਤੇ ਜਾ ਰਹੇ ਅੱਤਵਾਦੀ ਵਿਰੋਧੀ ਦੋ ਘੰਟੇ ਦੇ ਕੋਰਸ ਵਿੱਚ ਬੰਦੂਕ ਚਲਾਉਣਾ ਸਿਖਾਇਆ ਜਾਂਦਾ ਹੈ।
ਟ੍ਰੇਨਿੰਗ ਦੇਣ ਵਾਲੇ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸਿਰਫ਼ ਹਥਿਆਰ ਚਲਾਉਣਾ ਨਹੀਂ ਸਗੋਂ ਇਹ ਵੀ ਸਿਖਾ ਰਹੇ ਹਾਂ ਕਿ ਆਖ਼ਰਕਾਰ ਕਿਵੇਂ ਫ਼ੌਜੀ ਘੱਟ ਸਮੇਂ ਵਿੱਚ ਤੁਰੰਤ ਫ਼ੈਸਲਾ ਲੈਂਦੇ ਹਨ ਕਿ ਕੀ ਗ਼ਲਤ ਤੇ ਕੀ ਸਹੀ ਹੈ। ਉਹ ਸਹੀ ਤੇ ਗ਼ਲਤ ਵਿਚਲੇ ਫ਼ਰਕ ਨੂੰ ਸਮਝ ਕੇ ਕਾਰਵਾਈ ਕਰਦੇ ਹਨ।
'ਕੈਲੀਬਰ-3' ਦੀ ਸਥਾਪਨਾ 2003 'ਚ ਇੱਕ ਟ੍ਰੇਨਿੰਗ ਕੈਂਪ ਦੇ ਤੌਰ 'ਤੇ ਕੀਤੀ ਗਈ ਸੀ। ਇਸ ਨੂੰ ਸਾਬਕਾ ਫ਼ੌਜੀਆਂ ਨੇ ਸ਼ੁਰੂ ਕੀਤਾ ਸੀ।
ਮੌਜੂਦਾ ਸਮੇਂ ਵਿੱਚ ਇੱਥੇ ਦੱਖਣੀ ਅਮਰੀਕਾ ਦੇ ਤਕਰੀਬਨ 20 ਯਹੂਦੀ ਸੈਲਾਨੀ ਟ੍ਰੇਨਿੰਗ ਲੈਣ ਪਹੁੰਚੇ। ਇਨ੍ਹਾਂ 'ਚ ਕਈ ਔਰਤਾਂ ਵੀ ਸ਼ਾਮਲ ਸਨ। ਟ੍ਰੇਨਿੰਗ ਦੇਣ ਵਾਲੀ ਕੰਪਨੀ 'ਕੈਲੀਬਰ-3' ਦੱਖਣੀ ਯੇਰੂਸ਼ਲਮ ਦੇ ਐਫਰਾਤ ਵਿੱਚ ਵਸੀ ਹੈ।
ਯੇਰੂਸ਼ਲਮ: ਮੁਫਤ ਵਿੱਚ ਹਥਿਆਰਾਂ ਚਲਾਉਣ ਦੀ ਟ੍ਰੇਨਿੰਗ ਲੈਣੀ ਤਾਂ ਇਜ਼ਰਾਈਲ ਜਾਵੋ। ਜੀ ਹਾਂ, ਇਹ ਮਜ਼ਾਕ ਨਹੀਂ ਬਲਕਿ ਸੱਚ ਹੈ। ਸੈਲਾਨੀਆਂ ਦੀ ਸੁਰੱਖਿਆ ਲਈ ਇਜ਼ਰਾਈਲ ਨੇ ਵੱਖਰਾ ਬੀੜਾ ਚੁੱਕਿਆ ਹੈ।
ਦੱਸਣਯੋਗ ਹੈ ਕਿ ਵੈਸਟ ਬੈਂਕ ਵਿੱਚ ਇਜ਼ਰਾਈਲ ਦੇ ਸਾਬਕਾ ਫ਼ੌਜੀ ਇਹ 'ਅੱਤਵਾਦ ਵਿਰੋਧੀ' ਕੋਰਸ ਚਲਾ ਰਹੇ ਹਨ।
ਇਸ ਦਾ ਮਕਸਦ ਸੈਲਾਨੀਆਂ ਨੂੰ ਬੰਦੂਕ ਚਲਾਉਣਾ ਸਿਖਾਉਣਾ ਨਹੀਂ, ਸਗੋਂ ਇਹ ਦੱਸਣਾ ਹੈ ਕਿ ਇਜ਼ਰਾਈਲ ਅੱਤਵਾਦ ਨਾਲ ਆਖ਼ਰ ਲੜਦਾ ਕਿਵੇਂ ਹੈ। ਸੈਲਾਨੀਆਂ ਨੂੰ ਲੱਕੜ ਦੀ ਬੰਦੂਕ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ।
- - - - - - - - - Advertisement - - - - - - - - -