ਰੈਲੀ ਦੌਰਾਨ ਲੋਕਾਂ 'ਤੇ ਕਾਰ ਚੜ੍ਹਾਉਣ ਨਾਲ 3 ਮੌਤਾਂ...
Download ABP Live App and Watch All Latest Videos
View In Appਵਰਜੀਨੀਆ ਦੇ ਗਵਰਨਰ ਨੇ ਹਿੰਸਾ ਲਈ ਨਵ ਨਾਜੀਵਾਦੀਆਂ ਨੂੰ ਜ਼ਿੰਮੇਵਾਰ ਕਿਹਾ ਹੈ। ਗੋਰੇ ਸੁਪੀਰੀਅਰਿਜ਼ਮ ਦੀ ਗੱਲ ਕਰਨ ਵਾਲੇ ਰਾਸ਼ਟਰਵਾਦੀਆਂ ਦੀ ‘ਯੂਨਾਈਟ ਦ ਰਾਈਟ’ ਰੈਲੀ ਵਰਜੀਨੀਆ ਤੋਂ 254 ਕਿਲੋਮੀਟਰ ਦੂਰ ਦੇ ਸ਼ਹਿਰ ਚਾਰਲੋਟ੍ਰਸਵਿਲੇ ਵਿੱਚ ਹੋਣੀ ਵਾਲੀ ਸੀ।
White nationalist demonstrators clash with counter demonstrators at the entrance to Lee Park in Charlottesville, Va., Saturday, Aug. 12, 2017. Gov. Terry McAuliffe declared a state of emergency and police dressed in riot gear ordered people to disperse after chaotic violent clashes between white nationalists and counter protestors. (AP Photo/Steve Helber)
ਵਰਜੀਨੀਆ: ਅਮਰੀਕਾ ਦੇ ਵਰਜੀਨੀਆ ਵਿੱਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਭੜਕੀ ਹਿੰਸਾ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਰੈਲੀ ਵਿੱਚ ਇਕ ਸ਼ਖਸ ਨੇ ਤੇਜ਼ ਰਫਤਾਰ ਨਾਲ ਆਪਣੀ ਕਾਰ ਵਾੜ ਦਿੱਤੀ।
ਅਮਰੀਕਾ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ। ਕਿਸੇ ਨਾਗਰਿਕ ਨੂੰ ਭੈਅਭੀਤ ਹੋਣ ਦੀ ਲੋੜ ਨਹੀਂ। ਕਿਸੇ ਬੱਚੇ ਨੂੰ ਵੀ ਘਰ ਦੇ ਬਾਹਰ ਖੇਡਣ ਜਾਂ ਆਪਣੇ ਮਾਤਾ ਪਿਤਾ ਦੇ ਨਾਲ ਚੰਗਾ ਸਮਾਂ ਬਿਤਾਉਣ ਵਿੱਚ ਡਰ ਦਾ ਭਾਵ ਨਹੀਂ ਹੋਣਾ ਚਾਹੀਦਾ।’
ਇਥੇ ਇਨ੍ਹਾਂ ਦੇ ਵਿਰੋਧੀ ਗਰੁੱਪ ਵੀ ਜਮ੍ਹਾ ਸਨ, ਜਿਨ੍ਹਾਂ ਨੇ ਹੱਥਾਂ ਵਿੱਚ ਪੱਥਰ ਅਤੇ ਪੇਪਰ ਸਪਰੇਅ ਲੈ ਰੱਖਿਆ ਸੀ। ਰਾਸ਼ਟਰਵਾਦੀ ਅਮਰੀਕੀ ਗ੍ਰਹਿ ਯੁੱਧ ਦੇ ਨਾਇਕ ਰਹੇ ਰਾਬਰਟ ਈ ਲੀ ਦੀ ਮੂਰਤੀ ਨੂੰ ਹਟਾਉਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਸਨ। ਮੀਡੀਆ ਦੇ ਅਨੁਸਾਰ ਗੋਰੇ ਰਾਸ਼ਟਰਵਾਦੀਆਂ ਨੇ ਆਪਣੇ ਵਿਰੋਧੀਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ‘ਤੇ ਬੋਤਲਾਂ ਸੁੱਟੀਆਂ।
ਕਾਨਫਰੰਸ ਆਨ ਸਿਵਲ ਐਂਡ ਹਿਊਮੈਨ ਰਾਈਟਸ ਦੀ ਸੀ ਈ ਓ ਵਨਿਤਾ ਗੁਪਤਾ ਨੇ ਹਿੰਸਾ ਲਈ ਸ਼੍ਰੇਸ਼ਠਤਾਵਾਦੀ ਸੋਚ ਵਾਲੇ ਗੋਰਿਆਂ ਨੂੰ ਜ਼ਿੰਮੇਵਾਰ ਕਿਹਾ ਹੈ। ਗੋਰੇ ਸ਼੍ਰੇਸ਼ਠਤਾਵਾਦ ਉਹ ਨਸਲਵਾਦੀ ਵਿਚਾਰਧਾਰਾ ਹੈ ਜਿਸ ਦੇ ਮੁਤਾਬਕ ਗੋਰੇ ਲੋਕ ਦੂਸਰੇ ਲੋਕਾਂ ਤੋਂ ਬੇਹਤਰ ਸਮਝੇ ਜਾਂਦੇ ਹਨ।
ਇਸ ਰੈਲੀ ਵਿੱਚ ਲੋਕਾਂ ‘ਤੇ ਕਾਰ ਚੜ੍ਹਾਉਣ ਦੇ ਬਾਅਦ ਚਾਲਕ ਨੇ ਪੂਰੀ ਰਫਤਾਰ ‘ਚ ਆਪਣੀ ਗੱਡੀ ਪਿੱਛੇ ਕੀਤੀ। ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਗੋਰੇ ਰਾਸ਼ਟਰਵਾਦੀਆਂ ਤੇ ਵਿਰੋਧੀ ਪੱਖ ਦੇ ਵਿਚਾਲੇ ਹਿੰਸਾ ਵਿੱਚ ਵੀ ਕੁਝ ਲੋਕ ਜ਼ਖਮੀ ਹੋਏ। ਫੈਰਡਲ ਅਧਿਕਾਰੀਆਂ ਨੇ ਹਿੰਸਾ ਵਿੱਚ ਹੋਈਆਂ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਅਦ ਸਥਾਨਕ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ।
ਇਸ ਨਾਲ ਮੌਕੇ ਉੱਤੇ 32 ਸਾਲਾ ਮਹਿਲਾ ਨੇ ਦਮ ਤੋੜ ਦਿੱਤਾ ਜਦ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਰੈਲੀ ਵਿੱਚ ਹੋਈ ਹਿੰਸਾ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਵਰਜੀਨੀਆ ਪੁਲਸ ਦਾ ਹੈਲੀਕਾਪਟਰ ਦੁਰਘਟਨਾ ਗ੍ਰਸਤ ਹੋ ਕੇ ਦੋ ਪੁਲਸ ਜਵਾਨਾਂ ਦੀ ਮੌਤ ਹੋ ਗਈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਨੂੰ ਦੁੱਖਦਾਈ ਦੱਸਿਆ ਹੈ। ਉਨ੍ਹਾ ਨੇ ਕਿਹਾ, ‘ਹਿੰਸਾ, ਨਫਰਤ ਅਤੇ ਕਟੱੜਤਾ ਦੀ ਇਸ ਘਟਨਾ ਦੀ ਨਿੰਦਾ ਕਰਦੇ ਹਾਂ। ਟਰੰਪ ਜਾਂ ਬਰਾਕ ਓਬਾਮਾ ਨਹੀਂ, ਅਜਿਹਾ ਉਸ ਦੇ ਕਾਫੀ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ।
- - - - - - - - - Advertisement - - - - - - - - -