ਬੈਲਕ ਡੈੱਥ ਗਰੁੱਪ ਤੋਂ ਬਚ ਕੇ ਆਈ ਕੁੜੀ ਦੀ ਦਿਲ-ਦਹਿਲਾ ਦੇਣ ਵਾਲੀ ਕਹਾਣੀ
ਦਰਅਸਲ ਕੋਲ ਆਈਲਿੰਗ ਦੇ ਪੱਖ ਵਿੱਚ ਇਹ ਗੱਲ ਗਈ ਕਿ ਉਹ ਬੱਚੇ ਦੀ ਮਾਂ ਹੈ। ਮੰਨਿਆ ਜਾ ਰਿਹਾ ਹੈ ਕਿ ਹੇਰਵਾ ਬਲੈਕ ਡੈੱਥ ਗਰੁੱਪ ਦਾ ਮੈਂਬਰ ਹੈ। ਇਸ ਗਰੁੱਪ ਦੇ ਮੈਂਬਰ ਕੋਲ ਵਰਗੀਆਂ ਲੜਕੀਆਂ ਦੀ ਕੈਟੇਗਿਰੀ ਨੂੰ ਨਿਲਾਮੀ ਵਿੱਚ ਸ਼ਾਮਲ ਨਹੀਂ ਕਰਦੇ, ਜਿਹੜੀਆਂ ਬੱਚਿਆਂ ਦੀ ਮਾਂ ਹੋਣ।
Download ABP Live App and Watch All Latest Videos
View In Appਉੱਥੇ ਉਹ 6 ਦਿਨਾਂ ਤੱਕ ਰਹੇ। ਇਸ ਦੌਰਾਨ ਮੁਲਜ਼ਮ ਨੇ ਉਸ ਦਾ ਫ਼ੋਟੋ ਸ਼ੂਟ ਕੀਤਾ। ਲਿਊਕਾਜ ਮਾਡਲ ਨੂੰ ਅਰਬ ਦੇਸ਼ਾਂ ਵਿੱਚ 3,00,000 ਪਾਉਂਡ ਵਿੱਚ ਵੇਚਣਾ ਚਾਹੁੰਦਾ ਸੀ।
ਮਹਿਲਾ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਕੇਸ ਸੁਣਨ ਵਿੱਚ ਬੇਹੱਦ ਹੈਰਾਨੀਕੁਨ ਹੈ ਪਰ ਸੱਚਾਈ ਇਹੀ ਹੈ ਕੀ ਇਹ ਮਾਡਲ ਸਿਰਫ਼ ਇਸ ਲਈ ਬਚ ਗਈ ਕਿਉਂਕਿ ਇਸ ਦੀ ਕਿਡਨੈਪਿੰਗ ਇਸ ਗਰੁੱਪ ਦੇ ਅਸੂਲਾਂ ਦੇ ਖ਼ਿਲਾਫ਼ ਸੀ।
ਹਾਲਾਂਕਿ ਆਈਲਿੰਗ ਨੂੰ ਛੱਡਣ ਬਦਲੇ ਉਸ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਗਈ ਸੀ ਪਰ ਇਹ ਸਾਫ਼ ਹੈ ਕਿ ਆਪਣੇ ਬੱਚੇ ਤੇ ਰਸੂਖਦਾਰ ਸ਼ਖ਼ਸ ਦੀ ਬਦੌਲਤ ਹੀ ਇਹ ਮਹਿਲਾ ਵਾਪਸ ਆਪਣੇ ਦੇਸ਼ ਸਹੀ ਸਲਾਮਤ ਆ ਸਕੀ।
ਇਸ ਤੋਂ ਬਾਅਦ ਹੇਰਵਾ ਤੇ ਉਸ ਦੇ ਸਾਥੀ ਨੇ ਉਸ ਦੇ ਸਿਰ ਹੇਠ ਸਿਰਹਾਣਾ ਲਾਇਆ ਤੇ ਉਸ ਮੂੰਹ ਨੂੰ ਬੰਦ ਕਰ ਦਿੱਤਾ। ਫਿਰ ਮੁਲਜ਼ਮ ਨੇ ਉਸ ਨੂੰ ਸੂਟਕੇਸ ਵਿੱਚ ਬੰਦ ਕਰਕੇ ਕਾਰ ਨਾਲ 120 ਮੀਲ ਦੂਰ ਟੁਯੂਰਿਨ ਕੋਲ ਫਾਰਮ ਹਾਊਸ ਵਿੱਚ ਪਹੁੰਚਾ ਦਿੱਤਾ।
10 ਜੁਲਾਈ ਨੂੰ ਜਦੋਂ ਮਾਡਲ ਸ਼ੂਟ ਲਈ ਅਪਾਰਟਮੈਂਟ ਵਿੱਚ ਪਹੁੰਚੀ ਤਾਂ ਲਿਊਕਾਜ ਪਾਵੇਲ ਹੇਰਵਾ ਨੇ ਆਪਣੇ ਸਾਥੀ ਨਾਲ ਮਿਲ ਕੇ ਮਾਡਲ ਨੂੰ ਅਗਵਾ ਕਰ ਲਿਆ। ਇਲਜ਼ਾਮ ਹੈ ਕਿ ਮਾਡਲ ਨੂੰ ਖ਼ਤਰਨਾਕ ਡਰੱਗ, ਕੈਟਾਮਿਨ ਦਾ ਇੰਜੈਕਸ਼ਨ ਲਾਇਆ। ਇਸ ਨਾਲ ਉਹ ਘੰਟਿਆਂ ਤੱਕ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਬੰਧਕ ਬਣਾ ਲਿਆ।
ਇਟਲੀ ਦੇ ਪੜਤਾਲ ਕਰਨ ਵਾਲਿਆਂ ਮੁਤਾਬਕ ਮੁਜ਼ਰਮ ਨੇ ਪਹਿਲਾਂ ਬ੍ਰਿਟਿਸ਼ ਮਾਡਲ ਨੂੰ ਕੰਮ ਲਈ ਆਫ਼ਰ ਦਿੱਤਾ। ਫਿਰ ਫ਼ੋਟੋ ਸ਼ੂਟ ਲਈ ਇਟਲੀ ਬੁਲਾਇਆ।
ਮਾਡਲ ਨੇ ਜੋ ਆਪਣੀ ਜਿਹੜੀ ਹੱਡਬੀਤੀ ਸੁਣਾਈ ਉਹ ਬੇਹੱਦ ਹੀ ਖ਼ਤਰਨਾਕ ਹੈ। ਕੋਲ ਦਾ ਕਹਿਣਾ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਮਿਡਲ ਈਸਟ ਵਿੱਚ ਵੇਚਿਆ ਜਾਵੇਗਾ। ਅਰਬ ਦੇ ਲੋਕ ਇਸ ਨੂੰ ਖ਼ਰੀਦਦੇ ਹਨ ਤੇ ਇੰਨਾ ਲੜਕੀਆਂ ਤੋਂ ਬੋਰ ਹੋ ਜਾਣ ਉੱਤੇ ਆਪਣੇ ਦੋਸਤਾਂ ਨੂੰ ਦੇ ਦਿੰਦੇ ਹਨ। ਜੇਕਰ ਅਜਿਹਾ ਨਾ ਹੋਵੇ ਤਾਂ ਇੰਨਾ ਲੜਕੀਆਂ ਨੂੰ ਸ਼ੇਰ ਸਾਹਮਣੇ ਸੁੱਟ ਦਿੱਤਾ ਜਾਂਦਾ ਸੀ। ਇਹ ਸੁਣ ਕੇ ਉਹ ਬੁਰੀ ਤਰ੍ਹਾਂ ਡਰ ਗਈ ਸੀ।
ਕੋਲ ਮੁਤਾਬਕ ਇਸ ਕਰਕੇ ਮੁਲਜ਼ਮਾਂ ਨੇ ਉਸ ਨੂੰ ਛੱਡ ਦਿੱਤਾ। ਇਸ ਤੋਂ ਇਲਾਵਾ ਅਗਵਾਕਾਰਾਂ ਨੇ ਇਹ ਵੀ ਕਿਹਾ ਕਿ ਗਰੁੱਪ ਵਿੱਚ ਇੱਕ ਅਜਿਹਾ ਰਸੂਖਦਾਰ ਮੈਂਬਰ ਸੀ ਜਿਹੜਾ ਮਹਿਲਾ ਦੀ ਕਿਡਨੈਪਿੰਗ ਖ਼ਿਲਾਫ਼ ਸੀ,
ਇਸ ਲਈ ਉਹ ਸਿਰਫ਼ ਉਨ੍ਹਾਂ ਲੋਕਾਂ ਦਾ ਕਹਿਣਾ ਮੰਨਦੀ ਰਹੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜਿਸ ਬਲੈਕ ਡੈੱਥ ਗਰੁੱਪ ਦੇ ਇਹ ਲੋਕ ਮੈਂਬਰ ਦੱਸੇ ਜਾ ਰਹੇ ਹਨ ਕੀ ਉਹ ਜਾਅਲੀ ਤਾਂ ਨਹੀਂ।
ਜ਼ਿਕਰਯੋਗ ਹੈ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਹਿਲਾ ਆਪਣੇ ਕਿਡਨੈਪਰ ਨਾਲ ਸ਼ੌਪਿੰਗ ਲਈ ਵੀ ਗਈ ਸੀ। ਇਸ ਮਾਮਲੇ ਵਿੱਚ ਮਾਡਲ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਚੱਲ ਗਿਆ ਕਿ ਬੱਚੇ ਦੀ ਮਾਂ ਹੋਣ ਦੀ ਵਜ੍ਹਾ ਕਾਰਨ ਉਸ ਨੂੰ ਛੱਡਿਆ ਜਾਵੇਗਾ ਤਾਂ ਮੈਂ ਭੱਜਣ ਦੀ ਕੋਸ਼ਿਸ਼ ਕਰਦੀ ਤਾਂ ਉਹ ਮੈਨੂੰ ਮਾਰ ਦਿੰਦੇ।
ਪੁਲਿਸ ਮੁਤਾਬਕ ਇਸ ਕੇਸ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜਿਸ ਮਹਿਲਾ ਨੂੰ ਲਿਉਕਾਜ ਵੇਚਣ ਦਾ ਮਨ ਬਣਾ ਚੁੱਕਾ ਸੀ, ਉਸ ਨੂੰ ਖ਼ੁਦ ਹੀ ਛੱਡ ਦਿੱਤਾ।
ਚੰਡੀਗੜ੍ਹ: ਇਟਲੀ ਵਿੱਚ 20 ਸਾਲ ਦੀ ਬ੍ਰਿਟਿਸ਼ ਮਾਡਲ ਕੋਲ ਆਈਲਿੰਗ ਦੇ ਕਿਡਨੈਪ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਜਿਸ ਸ਼ਖ਼ਸ ਨੇ ਉਸ ਨੂੰ ਅਗਵਾ ਕੀਤਾ, ਉਹ ਉਸ ਨੂੰ ਡਾਰਕ ਵੈੱਬ ਉੱਤੇ ਮਿਡਲ ਈਸਟ ਦੇਸ਼ਾਂ ਨੂੰ ਵੇਚਣਾ ਚਾਹੁੰਦਾ ਸੀ।
- - - - - - - - - Advertisement - - - - - - - - -