ਫ਼ੋਗਾਟ ਭੈਣਾਂ ਨੂੰ ਮਿਲਿਆ ਏਸ਼ੀਆਡ ਕੈਂਪ 'ਚ ਦਾਖ਼ਲਾ
ਏਬੀਪੀ ਸਾਂਝਾ | 25 May 2018 08:36 PM (IST)
ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਫ਼ੋਗਾਟ ਭੈਣਾਂ, ਗੀਤਾ, ਰਿਤੂ ਤੇ ਸੰਗੀਤਾ ਨੂੰ ਏਸ਼ੀਅਨ ਖੇਡਾਂ ਲਈ ਜਾਰੀ ਕੈਂਪ ਵਿੱਚ ਦਾਖ਼ਲਾ ਮਿਲ ਗਿਆ ਹੈ। ਹਾਲਾਂਕਿ, ਬਬਿਤਾ ਫ਼ੋਗਾਟ ਨੂੰ ਕੈਂਪ ਵਿੱਚ ਵਾਪਸੀ ਲਈ ਆਗਿਆ ਨਹੀਂ ਮਿਲੀ ਹੈ। ਕੁਝ ਦਿਨ ਪਹਿਲਾਂ ਫ਼ੋਗਾਟ ਭੈਣਾਂ ਨੂੰ ਅਨੁਸ਼ਾਸਨਹੀਣਤਾ ਕਰ ਕੇ ਕੈਂਪ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਬਾਕੀ ਤਿੰਨਾਂ ਨੂੰ ਕੈਂਪ ਵਿੱਚ ਪਰਤਣ ਦੀ ਖੁੱਲ੍ਹ ਮਿਲ ਗਈ ਹੈ, ਪਰ ਬਬਿਤਾ ਨੂੰ ਕਿਸੇ ਫਾਰਮੈਲਿਟੀ ਨੂੰ ਪੂਰਾ ਨਾ ਕੀਤੇ ਜਾਣ ਕਾਰਨ ਕੈਂਪ ਵਿੱਚੋਂ ਬਾਹਰ ਰੱਖਿਆ ਗਿਆ ਹੈ। ਲੰਘੀ 17 ਮਈ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਫ਼ੋਗਾਟ ਭੈਣਾਂ ਨੂੰ ‘ਗੰਭੀਰ ਭੁੱਲ’ ਕਾਰਨ ਕੌਮੀ ਕੈਂਪ ਵਿੱਚੋਂ ਬਾਹਰ ਕੱਢ ਦਿੱਤਾ ਸੀ। ਫ਼ੋਗਾਟ ਭੈਣਾਂ ਨੂੰ ਆਪਣੀ ਗ਼ੈਰਹਾਜ਼ਰੀ ਦਾ ਜਵਾਬ ਦੇਣ ਲਈ ਕਿਹਾ ਗਿਆ ਸੀ। ਫੈਡਰੇਸ਼ਨ ਦਾ ਇਹ ਕਦਮ ਬਬੀਤਾ ਵੱਲੋਂ ਜ਼ਖ਼ਮੀ ਹੋਣ ਦੇ ਦਾਅਵੇ ਤੋਂ ਬਾਅਦ ਚੁੱਕਿਆ ਗਿਆ। ਫ਼ਿਲਮ ਦੰਗਲ ਨਾਲ ਦੁਨੀਆ ਭਰ ਵਿੱਚ ਛਾਈਆਂ ਰਾਸ਼ਟਰਮੰਡਲ ਖੇਡਾਂ ‘ਚ ਤਗ਼ਮੇ ਜੇਤੂ ਫ਼ੋਗਾਟ ਭੈਣਾਂ ਗੀਤਾ ਤੇ ਬਬੀਤਾ ਫ਼ੋਗਾਟ ਤੇ ਉਨ੍ਹਾਂ ਦੀਆਂ ਛੋਟੀਆਂ ਭੈਣਾਂ ਰਿਤੂ ਤੇ ਸੰਗੀਤਾ ਲਖਨਊ ਵਿੱਚ ਜਾਰੀ ਨੈਸ਼ਨਲ ਕੈਂਪ ਵਿੱਚੋਂ ਗ਼ੈਰਹਾਜ਼ਰ ਪਾਈਆਂ ਗਈਆਂ ਸਨ।