ਨਵੀਂ ਦਿੱਲੀ - ਕੋਲੰਬੀਆ 'ਚ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਪਲੇਨ 'ਚ 72 ਸਵਾਰੀਆਂ ਉਡਾਨ ਭਰ ਰਹੀਆਂ ਸਨ। ਹਵਾਈ ਹਾਦਸਾ ਕੋਲੰਬੀਆ 'ਚ ਹੋਇਆ। ਪਲੇਨ ਬੋਲੀਵੀਆ ਤੋਂ ਉੱਡਿਆ ਸੀ ਅਤੇ ਕੋਲੰਬੀਆ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਅੰਤਰਰਾਸ਼ਟਰੀ ਮੀਡੀਆ ਰਿਪੋਰਟਸ ਅਨੁਸਾਰ ਹਾਦਸਾ ਸੋਮਵਾਰ ਰਾਤ ਵਾਪਰਿਆ। 

 

ਬ੍ਰਾਜ਼ੀਲ ਦੀ ਇੱਕ ਫੁਟਬਾਲ ਟੀਮ ਵੀ ਇਸ ਹਵਾਈ ਜਹਾਜ਼ 'ਚ ਸਵਾਰ ਸੀ। ਫੁਟਬਾਲ ਟੀਮ ਸੁਡਾਮੈਰਿਕਾ ਫਾਈਨਲਸ 2016 'ਚ ਸ਼ਾਮਿਲ ਹੋਣ ਲਈ ਜਾ ਰਹੀ ਸੀ। ਮੇਡਲਿਨ ਏਅਰਪੋਰਟ ਵੱਲੋਂ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ। ਪਲੇਨ ਉਡਾਨ ਭਰਨ ਤੋਂ ਬਾਅਦ ਬੋਲੀਵੀਆ 'ਚ ਰੂਕੀਆ ਸੀ। ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਪਲੇਨ 'ਚ ਚਾਪੇਕੋਐਨਸੇ ਦੀ ਫੁਟਬਾਲ ਟੀਮ ਵੀ ਸਵਾਰ ਸੀ। ਟੀਮ ਨੂੰ ਬੁਧਵਾਰ ਨੂੰ 2 ਮੈਚਾਂ ਦੇ ਸੁਡਾਮੈਰਿਕਾ ਫਾਈਨਲਸ ਦਾ ਪਹਿਲਾ ਮੈਚ ਖੇਡਣਾ ਸੀ। ਇਹ ਮੈਚ ਮੇਡਲਿਨ ਦੀ ਐਟਲੈਟਿਕੋ ਨੈਸਿਨਲ ਨਾਲ ਹੋਣਾ ਸੀ। 

 

ਇਹ ਫੁਟਬਾਲ ਟੀਮ ਬ੍ਰਾਜ਼ੀਲ ਦੇ ਛੋਟੇ ਸ਼ਹਿਰ ਚਾਪੇਕੋ ਤੋਂ ਸੀ ਅਤੇ ਬ੍ਰਾਜ਼ੀਲ ਦੇ ਪਹਿਲੇ ਦਰਜਾ ਐਡੀਸ਼ਨ 'ਚ 2014 'ਚ ਸ਼ਾਮਿਲ ਹੋਈ ਸੀ। 1970 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਟੀਮ ਨੇ ਬ੍ਰਾਜ਼ੀਲ ਦੇ ਪਹਿਲਾ ਦਰਜਾ ਐਡੀਸ਼ਨ 'ਚ ਐਂਟਰੀ ਕੀਤੀ ਸੀ। ਹਾਲਾਂਕਿ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਹਾਦਸੇ 'ਚ ਕੁਝ ਲੋਕਾਂ ਦੇ ਬਚੇ ਹੋਣ ਦੇ ਆਸਾਰ ਹਨ।