ਫਾਜ਼ਿਲਕਾ: ਪੰਜਾਬ ਦਾ ਇਕਲੌਤਾ ਪੈਰਾ ਬੈਡਮਿੰਟਨ ਖਿਡਾਰੀ  ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਦੇਸ਼ ਵਿਚ ਉਸਦੀ 1 ਨੰਬਰ ਰੈਂਕਿੰਗ ਹ। ਸੰਜੀਵ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ।


ਅਬੋਹਰ ਦੇ ਪਿੰਡ ਤੇਲੂਪੁਰਾ ਦਾ ਵਾਸੀ ਸੰਜੀਵ ਕੁਮਾਰ ਬੀਤੇ ਲੰਬੇ ਸਮੇਂ ਤੋਂ ਦੇਸ਼ ਲਈ ਦੇਸ਼ਾਂ ਵਿਦੇਸ਼ਾਂ ਦੇ ਵਿਚ ਬੈਡਮਿੰਟਨ ਖੇਡ ਰਿਹਾ ਹੈ।ਸੰਜੀਵ ਕੁਮਾਰ  ਦਿਵਿਆਂਗ ਹੋਣ ਦੇ ਚਲਦਿਆਂ ਵੀਲ ਚੇਅਰ ਕੈਟਾਗਰੀ ਦਾ ਪੰਜਾਬ ਦਾ ਇਕਲੌਤਾ ਬੈਡਮਿੰਟਨ ਖਿਡਾਰੀ ਹੈ। ਸੰਜੀਵ ਕੁਮਾਰ ਨੇ ਦੇਸ਼ ਤੇ ਪੰਜਾਬ ਲਈ ਅਣਗਿਣਤ ਮੈਡਲ ਜਿੱਤ ਕੇ ਲਿਆਂਦੇ ਹਨ ਪਰ ਹਾਲਾਤ ਉਸਦੇ ਬਦ ਤੋਂ ਬਦਤਰ ਵਾਲੇ ਹਨ। ਬੇਸ਼ੱਕ ਉਹ ਅੱਜ ਵੀ ਦੇਸ਼ ਲਈ ਬੈਡਮਿੰਟਨ ਖੇਡ ਰਿਹਾ ਹੈ ਪਰ ਨੌਕਰੀ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।


VIDEO: ਫੁੱਟਬਾਲ ਮੈਚ ਦੌਰਾਨ ਗਰਾਊਂਡ 'ਚ ਲੱਗੀਆਂ ਪੌੜੀਆਂ ਪਲਟੀਆਂ, 200 ਜ਼ਖਮੀ


ਇੱਥੇ ਇਹ ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਹੇ ਸੁਨੀਲ ਕੁਮਾਰ ਜਾਖੜ ਦੇ ਹਲਕੇ ਦਾ ਵਾਸੀ ਹੈ।ਪਰ ਕਾਂਗਰਸ ਦੀ ਸਰਕਾਰ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਸੰਜੀਵ ਕੁਮਾਰ ਨੇ ਤਦ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਖੇਡ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਬਾਅਦ ਮੁੱਖ ਮੰਤਰੀ ਦੇ ਤੌਰ 'ਤੇ ਆਏ ਚਰਨਜੀਤ ਸਿੰਘ ਚੰਨੀ ਤੱਕ ਪਹੁੰਚ ਕੀਤੀ ਪਰ ਲਾਰਿਆਂ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਮਿਲਿਆ।  


ਹੁਣੇ ਹਾਲ ਹੀ ਵਿੱਚ ਸਪੇਨ ਦੇ ਵਿੱਚ ਹੋਏ ਪੈਰਾ ਬੈਡਮਿੰਟਨ ਦੇ ਟੂਰਨਾਮੈਂਟ ਦੌਰਾਨ ਉਸ ਨੇ ਦੇਸ਼ ਦੇ ਨਾਮ ਦੋ ਮੈਡਲ ਲਿਆਂਦੇ ਹਨ ਹੁਣ ਸੰਜੀਵ ਨੂੰ ਇਕ ਆਸ ਜਗੀ ਹੈ ਕਿ ਪੰਜਾਬ ਦੇ ਵਿਚ ਨਵੀਂ 'ਆਪ' ਸਰਕਾਰ ਆਈ ਹੈ ਤਾਂ ਸਰਕਾਰ ਉਨ੍ਹਾਂ ਨੂੰ ਬਣਦੇ ਮਾਣ ਸਨਮਾਨ ਦੇ ਨਾਲ ਨੌਕਰੀ ਵੀ ਦੇਵੇਗੀ।