ਪਰਥ - ਕੇਸ਼ਵ ਮਹਾਰਾਜ ਨੇ 3 ਤੋਂ 7 ਨਵੰਬਰ ਵਿਚਾਲੇ ਆਸਟ੍ਰੇਲੀਆ ਅਤੇ ਦਖਣੀ ਅਫਰੀਕਾ ਵਿਚਾਲੇ ਖੇਡੇ ਗਏ ਟੈਸਟ ਸੀਰੀਜ਼ ਦੇ ਪਹਿਲੇ ਪਹਿਲੇ ਮੈਚ 'ਚ ਅਫਰੀਕੀ ਟੀਮ ਲਈ ਡੈਬਿਊ ਕੀਤਾ। ਕੇਸ਼ਵ ਮਹਾਰਾਜ ਦਾ ਡੈਬਿਊ ਦਮਦਾਰ ਰਿਹਾ ਅਤੇ ਇਸ ਗੇਂਦਬਾਜ਼ ਨੇ ਬੱਲੇ ਅਤੇ ਗੇਂਦ ਨਾਲ ਪ੍ਰਭਾਵਿਤ ਕੀਤਾ।
ਕੇਸ਼ਵ ਮਹਾਰਾਜ ਨੇ ਦਖਣੀ ਅਫਰੀਕਾ ਲਈ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ 'ਚ 1 ਚੌਕਾ ਅਤੇ 1 ਛੱਕਾ ਲਗਾਉਂਦੇ ਹੋਏ 16 ਰਨ ਅਤੇ ਦੂਜੀ ਪਾਰੀ 'ਚ 2 ਚੌਕੇ ਅਤੇ 3 ਛੱਕੇ ਲਗਾਉਂਦੇ ਹੋਏ ਨਾਬਾਦ 41 ਰਨ ਦਾ ਯੋਗਦਾਨ ਪਾਇਆ। ਕੇਸ਼ਵ ਮਹਾਰਾਜ ਦੀ ਗੇਂਦਬਾਜ਼ੀ ਵੀ ਦਮਦਾਰ ਰਹੀ ਅਤੇ ਕੇਸ਼ਵ ਮਹਾਰਾਜ ਨੇ ਪਹਿਲੀ ਪਾਰੀ ਦੌਰਾਨ 18.2 ਓਵਰਾਂ 'ਚ 56 ਰਨ ਦੇਕੇ 3 ਵਿਕਟ ਝਟਕੇ। ਜਦਕਿ ਦੂਜੀ ਪਾਰੀ 'ਚ ਕੇਸ਼ਵ ਮਹਾਰਾਜ ਨੇ 40.1 ਓਵਰ ਗੇਂਦਬਾਜ਼ੀ ਕੀਤੀ ਅਤੇ ਇਸ ਦੌਰਾਨ 94 ਰਨ ਦੇਕੇ 1 ਵਿਕਟ ਆਪਣੇ ਨਾਮ ਕੀਤਾ।
ਕੇਸ਼ਵ ਮਹਾਰਾਜ ਭਾਰਤੀ ਮੂਲ ਦਾ ਖਿਡਾਰੀ ਹੈ। ਕੇਸ਼ਵ ਮਹਾਰਾਜ ਦਾ ਜਨਮ ਡਰਬਨ 'ਚ 7 ਫਰਵਰੀ 1990 ਨੂੰ ਹੋਇਆ ਸੀ। ਕੇਸ਼ਵ ਮਹਾਰਾਜ ਸੱਜੇ ਹਥ ਨਾਲ ਬੱਲੇਬਾਜ਼ੀ ਕਰਦਾ ਹੈ ਅਤੇ ਖੱਬੇ ਹਥ ਨਾਲ ਫਿਰਕੀ ਗੇਂਦਬਾਜ਼ੀ ਕਰਦਾ ਹੈ। ਕੇਸ਼ਵ ਮਹਾਰਾਜ ਨੇ ਇਸੇ ਸੀਜ਼ਨ 'ਚ ਦਮਦਾਰ ਪ੍ਰਦਰਸ਼ਨ ਕਰਦਿਆਂ ਵਾਰੀਅਰਸ ਦੀ ਟੀਮ ਖਿਲਾਫ 13/157 ਦੇ ਕਰੀਅਰ ਬੈਸਟ ਅੰਕੜੇ ਹਾਸਿਲ ਕੀਤੇ ਸਨ।
ਕੁਝ ਦਿਲਚਸਪ ਗੱਲਾਂ :
1. ਜਦ ਕੇਸ਼ਵ ਮਹਾਰਾਜ 3 ਸਾਲ ਦੇ ਸਨ ਤਾਂ ਭਾਰਤ ਦੇ ਸਾਬਕਾ ਕ੍ਰਿਕਟਰ ਕਿਰਨ ਮੋਰੇ ਨੇ ਉਸਦੀ ਹਥੇਲੀ ਵੇਖ ਕਿਹਾ ਸੀ ਕਿ ਇਹ ਬੱਚਾ ਵੱਡਾ ਹੋਕੇ ਕ੍ਰਿਕਟਰ ਬਣੇਗਾ।
2. ਕੇਸ਼ਵ ਮਹਾਰਾਜ ਦੇ ਪਰਿਵਾਰ ਵਿਚ ਹੀ ਖੇਡ ਰਚਿਆ ਹੋਇਆ ਸੀ। ਕੇਸ਼ਵ ਮਹਾਰਾਜ ਦੇ ਪਿਤਾ ਆਤਮਾਨੰਦ ਵੀ ਕ੍ਰਿਕਟਰ ਸਨ। ਪਰ ਉਸ ਵੇਲੇ ਦਖਣੀ ਅਫਰੀਕਾ ਦੀ ਟੀਮ 'ਚ ਰੰਗ ਦੇ ਮਤਭੇਦ ਹੋਣ ਕਾਰਨ ਓਹ ਮੁੱਖ ਟੀਮ ਦਾ ਹਿੱਸਾ ਬਣਨ 'ਚ ਨਾਕਾਮ ਰਹੇ ਸਨ।
3. ਦੱਸਿਆ ਜਾਂਦਾ ਹੈ ਕਿ ਕੇਸ਼ਵ ਮਹਾਰਾਜ ਦਖਣੀ ਅਫਰੀਕਾ ਦੀ ਰੰਗ ਦੇ ਮਤਭੇਦ ਨੂੰ ਹਟਾਉਣ ਦੀ ਮੁਹਿੰਮ ਸਦਕਾ ਉਭਰਿਆ ਹੋਇਆ ਖਿਡਾਰੀ ਹੈ। ਅਫਰੀਕੀ ਟੀਮ 'ਚ ਵਧ ਤੋਂ ਵਧ ਮਤਭੇਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਚਲਦਿਆਂ ਹੀ ਕੇਸ਼ਵ ਮਹਾਰਾਜ ਅਤੇ ਉਸ ਜਿਹੇ ਕਈ ਖਿਡਾਰੀ ਆਪਣੀ ਖੇਡ ਨੂੰ ਅੱਗੇ ਵਧਾਉਣ 'ਚ ਕਾਮਯਾਬ ਹੋਏ ਹਨ।
4. ਕੇਸ਼ਵ ਮਹਾਰਾਜ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਬਤੌਰ ਤੇਜ਼ ਗੇਂਦਬਾਜ਼ ਕੀਤੀ ਸੀ ਪਰ ਫਿਰ ਬਤੌਰ ਫਿਰਕੀ ਗੇਂਦਬਾਜ਼ ਕੇਸ਼ਵ ਮਹਾਰਾਜ ਨੂੰ ਵਧੇਰੇ ਕਾਮਯਾਬੀ ਹਾਸਿਲ ਹੋਈ।
5. ਕੇਸ਼ਵ ਮਹਾਰਾਜ ਨੂੰ ਖਾਣ-ਪੀਣ ਅਤੇ ਕੁਕਿੰਗ ਦਾ ਸ਼ੌਕ ਹੈ। ਆਪਣੇ ਇਸੇ ਸ਼ੌਕ ਦੇ ਚਲਦੇ ਕੇਸ਼ਵ ਮਹਾਰਾਜ ਨੇ ਆਪਣਾ ਇੱਕ ਫੂਡ-ਬਲਾਗ ਵੀ ਸ਼ੁਰੂ ਕੀਤਾ ਸੀ।