ਇੰਦੌਰ - ਟੀਮ ਇੰਡੀਆ ਦੇ ਮਿਡਲ ਆਰਡਰ ਬੱਲੇਬਾਜ ਅਜਿੰਕਿਆ ਰਹਾਣੇ ਨੇ ਇੰਦੌਰ ਟੈਸਟ ਦੇ ਦੂਜੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ। ਅਜਿੰਕਿਆ ਰਹਾਣੇ ਉਸ ਵੇਲੇ ਮੈਦਾਨ 'ਤੇ ਪਹੁੰਚੇ ਸਨ ਜਿਸ ਇਨ-ਫਾਰਮ ਬੱਲੇਬਾਜ ਪੁਜਾਰਾ ਦਾ ਵਿਕਟ ਡਿੱਗਿਆ। ਪੁਜਾਰਾ ਦੇ ਆਊਟ ਹੋਣ 'ਤੇ ਟੀਮ ਇੰਡੀਆ ਦਾ ਸਕੋਰ 3 ਵਿਕਟਾਂ ਦੇ ਨੁਕਸਾਨ 'ਤੇ 100 ਰਨ ਸੀ।
ਰਹਾਣੇ ਨੇ ਵਿਰਾਟ ਕੋਹਲੀ ਨਾਲ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੋਨਾ ਨੇ ਮਿਲਕੇ 200 ਰਨ ਤੋਂ ਵਧ ਦੀ ਪਾਰਟਨਰਸ਼ਿਪ ਵੀ ਪੂਰੀ ਕਰ ਲਈ ਅਤੇ ਭਾਰਤ ਨੂੰ 300 ਰਨ ਦੇ ਪਾਰ ਵੀ ਪਹੁੰਚਾਇਆ। ਰਹਾਣੇ ਨੇ ਆਪਣਾ ਸੈਂਕੜਾ 210 ਗੇਂਦਾਂ 'ਤੇ ਪੂਰਾ ਕੀਤਾ ਅਤੇ ਆਪਣੇ ਸੈਂਕੜੇ ਤਕ ਪਹੁੰਚਦਿਆਂ ਰਹਾਣੇ ਨੇ 11 ਚੌਕੇ ਅਤੇ 1 ਛੱਕਾ ਜੜਿਆ। ਇਹ ਰਹਾਣੇ ਦੇ ਕਰੀਅਰ ਦਾ 8ਵਾਂ ਸੈਂਕੜਾ ਹੈ।