ਸਚਿਨ-ਗਾਵਸਕਰ ਨੂੰ ਪਿਛਾੜ ਕੋਹਲੀ ਬ੍ਰੈਡਮੈਨ ਲਿਸਟ ’ਚ ਸ਼ਾਮਲ
128 ਪਾਰੀਆਂ ਵਿੱਚ 24 ਸੈਂਕੜੇ ਜੜ੍ਹਨ ਵਾਲੇ ਗਾਵਸਕਰ ਉਨ੍ਹਾਂ ਤੋਂ ਬਾਅਦ ਚੌਥੇ ਸਥਾਨ ’ਤੇ ਹਨ।
ਇਸ ਲਿਸਟ ਵਿੱਚ ਤੀਜਾ ਨੰਬਰ ਸਚਿਨ ਤੇਂਦੁਲਕਰ ਦਾ ਹੈ ਜਿਨ੍ਹਾਂ 125 ਪਾਰੀਆਂ ਵਿੱਚ 24 ਸੈਂਕੜੇ ਹਾਸਲ ਕੀਤੇ। ਹੁਣ ਵਿਰਾਟ ਕੋਹਲੀ ਉਨ੍ਹਾਂ ਤੋਂ ਅੱਗੇ ਨਿਕਲ ਗਿਆ ਹੈ।
ਕੋਹਲੀ ਤੋਂ ਅੱਗੇ ਸਰ ਡਾਨ ਬ੍ਰੈਡਮੈਨ ਨੇ 66 ਪਾਰੀਆਂ ਵਿੱਚ 24 ਸੈਂਕੜੇ ਪੂਰੇ ਕੀਤੇ ਸਨ।
ਵਿਰਾਟ ਕੋਹਲੀ ਟੈਸਟ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ 24 ਸੈਂਕੜੇ ਪੂਰੇ ਕਰਨ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ 123 ਪਾਰੀਆਂ ਵਿੱਚ ਇਹ ਕਾਰਨਾਮਾ ਕੀਤਾ।
ਸੈਂਕੜਾ ਪੂਰਾ ਕਰਨ ਨਾਲ ਹੀ ਉਸ ਨੇ ਅਜਿਹੀ ਲਿਸਟ ਵਿੱਚ ਥਾਂ ਬਣਾ ਲਈ ਹੈ ਜਿਸ ਵਿੱਚ ਉਸ ਅੱਗੇ ਸਿਰਫ ਸਰ ਡਾਨ ਬ੍ਰੈਡਮੈਨ ਹੀ ਹੈ।
ਉਸ ਨੇ 184 ਗੇਂਦਾਂ ਵਿੱਚ 7 ਚੌਕੇ ਲਾਏ।
ਦੋਵਾਂ ਦੇਸ਼ਾਂ ਵਿਚਾਲੇ ਰਾਜਕੋਟ ਦੇ ਸੌਰਾਸ਼ਟਰ ਕ੍ਰਿਕੇਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਟੈਸਟ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ ਆਪਣਾ 24ਵਾਂ ਸੈਂਕੜਾ ਪੂਰਾ ਕੀਤਾ।
ਪਹਿਲੇ ਹੀ ਦਿਨ ਪ੍ਰਿਤਵੀ ਸ਼ਾਅ ਤੇ ਹੁਣ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਮੈਚ ਵਿੱਚ ਇਤਿਹਾਸ ਰਚ ਦਿੱਤਾ ਹੈ।