ਨਵੀਂ ਦਿੱਲੀ: ਮੇਜ਼ਬਾਨ ਵੈਸਟਇੰਡੀਜ਼ ਨੂੰ ਤੀਜੇ ਟੀ-20 ਮੁਕਾਬਲੇ ‘ਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਂ ਕੀਤੀ। ਤੀਜੇ ਵਨਡੇ ‘ਚ ਜਿੱਤ ਦੇ ਹੀਰੋ ਰਿਸ਼ਭ ਪੰਤ ਰਹੇ ਜਿਨ੍ਹਾਂ ਨੇ ਨੌਟਆਉਟ 65 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਨਾਲ ਹੀ ਪੰਤ ਨੇ ਟੀ-20 ਕ੍ਰਿਕਟ ‘ਚ ਭਾਰਤ ਦੇ ਸਭ ਤੋਂ ਕਾਮਯਾਬ ਵਿਕੇਟਕੀਪਰ ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਦਾ ਵੀ ਇੱਕ ਖਾਸ ਰਿਕਾਰਡ ਤੋੜਿਆ।


ਪਹਿਲੇ ਦੋ ਮੈਚਾਂ ‘ਚ ਖ਼ਰਾਬ ਪ੍ਰਦਰਸ਼ਨ ਕਕੇ ਪੰਤ ਨਿਸ਼ਾਨੇ ‘ਤੇ ਰਹੇ, ਪਰ ਤੀਜੇ ਮੈਚ ‘ਚ 42 ਗੇਂਦਾਂ ‘ਤੇ 65 ਦੌੜਾਂ ਦੀ ਪਾਰੀ ਖੇਡ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਟੀ-20 ‘ਚ ਪੰਤ ਭਾਰਤ ਦੇ ਲਈ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਕਟਕੀਪਰ ਬਣੇ।

ਤੀਜੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਵੈਸਟਇੰਡੀਜ਼ ਦੀ ਟੀਮ ਨੇ ਭਾਰਤ ਦੇ ਸਾਹਮਣੇ ਜਿੱਤ ਲਈ 147 ਦੌੜਾਂ ਦੀ ਚੁਣੌਤੀ ਰੱਖੀ ਸੀ। ਪੰਤ ਨੇ ਵਿਰਾਟ ਦੇ ਨਾਲ ਮਿਲ ਕੇ 106 ਦੌੜਾਂ ਦੀ ਪਾਟਨਰਸ਼ਿਪ ਕੀਤੀ ਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।

ਇਸ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਨੇ ਕਿਹਾ, “ਪੰਤ ਸਾਡੇ ਭਵਿੱਖ ਦਾ ਸਟਾਰ ਹੈ। ਅਸੀਂ ਪੰਤ ਤੋਂ ਟੈਸਟ ਤੇ ਵਨਡੇ ‘ਚ ਵੀ ਚੰਗਾ ਕਰਨ ਦੀ ਉਮੀਦ ਕਰ ਰਹੇ ਹਾਂ।”