✕
  • ਹੋਮ

ਵਾਰਨਰ ਦਾ ਪਾਕਿ ਧਮਾਕਾ, ਵਨਡੇ 'ਚ ਦੋਹਰੇ ਸੈਂਕੜੇ ਦੇ ਨੇੜ

ਏਬੀਪੀ ਸਾਂਝਾ   |  26 Jan 2017 11:54 AM (IST)
1

2

3

ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਐਡੀਲੇਡ 'ਚ ਖੇਡੇ ਜਾ ਰਹੇ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਵਾਰਨਰ ਨੇ ਧਮਾਕਾ ਕਰ ਦਿੱਤਾ ਹੈ।

4

ਵਾਰਨਰ ਨੇ ਪਾਕਿਸਤਾਨ ਖਿਲਾਫ ਦਮਦਾਰ ਸੈਂਕੜਾ ਜੜਿਆ ਹੈ। ਇਸ ਮੈਚ 'ਚ ਵਾਰਨਰ ਨੇ 78 ਗੇਂਦਾਂ 'ਤੇ ਸੈਂਕੜਾ ਜੜਨ ਤੋਂ ਬਾਅਦ ਆਪਣੇ 150 ਰਨ ਵੀ ਪੂਰੇ ਕਰ ਲਏ ਹਨ।

5

6

ਵਾਰਨਰ ਅਤੇ ਹੈਡ ਨੇ ਮਿਲਕੇ 39 ਓਵਰਾਂ ਤੋਂ ਬਾਅਦ ਆਸਟ੍ਰੇਲੀਆ ਨੂੰ 267 ਰਨ ਤਕ ਪਹੁੰਚ ਦਿੱਤਾ ਸੀ ਅਤੇ ਵਾਰਨਰ 166 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਹੈਡ 97 ਰਨ ਬਣਾ ਕੇ ਨਾਬਾਦ ਸਨ। ਇਹ ਵਾਰਨਰ ਦਾ ਸਾਲ 2016-2017 ਦੇ ਸੀਜਨ ਦਾ 6ਵਾਂ ਸੈਂਕੜਾ ਹੈ।

7

ਇਸ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।

8

ਵਾਰਨਰ ਨੇ ਟ੍ਰੇਵਿਸ ਹੈਡ ਨਾਲ ਮਿਲਕੇ ਟੀਮ ਲਈ ਓਪਨਿੰਗ ਕੀਤੀ ਅਤੇ ਦੋਨੇ ਬੱਲੇਬਾਜਾਂ ਨੇ ਪਾਕਿਸਤਾਨ ਨੂੰ ਖੁਦ 'ਤੇ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ। ਵਾਰਨਰ ਨੇ ਆਪਣਾ ਅਰਧ-ਸੈਂਕੜਾ 34 ਗੇਂਦਾਂ 'ਤੇ ਅਤੇ ਫਿਰ ਸੈਂਕੜਾ 78 ਗੇਂਦਾਂ 'ਤੇ ਪੂਰਾ ਕੀਤਾ।

9

10

ਇਸਤੋਂ ਬਾਅਦ ਵਾਰਨਰ ਨੇ ਚੌਕੇ-ਛੱਕਿਆਂ ਦੀ ਵਰਖਾ ਜਾਰੀ ਰਖਦਿਆਂ ਆਪਣਾ 150 ਰਨ ਦਾ ਸਕੋਰ 107 ਗੇਂਦਾਂ 'ਤੇ ਪੂਰਾ ਕਰ ਲਿਆ। ਵਾਰਨਰ ਨੇ 150 ਰਨ ਤਕ ਪਹੁੰਚਦਿਆਂ 17 ਚੌਕੇ ਅਤੇ 3 ਛੱਕੇ ਜੜੇ।

  • ਹੋਮ
  • ਖੇਡਾਂ
  • ਵਾਰਨਰ ਦਾ ਪਾਕਿ ਧਮਾਕਾ, ਵਨਡੇ 'ਚ ਦੋਹਰੇ ਸੈਂਕੜੇ ਦੇ ਨੇੜ
About us | Advertisement| Privacy policy
© Copyright@2026.ABP Network Private Limited. All rights reserved.