ਵਿਸ਼ਾਖਾਪਟਨਮ - ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ 5ਵੇਂ ਵਨਡੇ ਮੈਚ 'ਚ ਰੋਹਿਤ ਸ਼ਰਮਾ ਨੇ ਫਾਰਮ 'ਚ ਧਮਾਕੇਦਾਰ ਵਾਪਸੀ ਕੀਤੀ। ਰੋਹਿਤ ਸ਼ਰਮਾ ਨੇ ਦਮਦਾਰ ਪਾਰੀ ਖੇਡ ਭਾਰਤ ਦੀ ਕਮਜ਼ੋਰ ਸ਼ੁਰੂਆਤ ਨੂੰ ਸੰਭਾਲਿਆ। ਰੋਹਿਤ ਨੇ ਵਿਖਾ ਦਿੱਤਾ ਕਿ ਅਜੇ ਵੀ ਉਨ੍ਹਾਂ 'ਚ ਦਮਦਾਰ ਪਰੀਆਂ ਖੇਡਣ ਦਾ ਦਮ ਬਾਕੀ ਹੈ। 

  

 

ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ 70 ਰਨ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 65 ਗੇਂਦਾਂ 'ਤੇ 5 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 70 ਰਨ ਬਣਾਏ। ਰੋਹਿਤ ਸ਼ਰਮਾ ਨੇ ਪਹਿਲਾਂ ਰਹਾਣੇ ਨਾਲ ਮਿਲਕੇ 40 ਰਨ ਜੋੜੇ ਅਤੇ ਫਿਰ ਵਿਰਾਟ ਕੋਹਲੀ ਨਾਲ ਮਿਲਕੇ ਦੂਜੇ ਵਿਕਟ ਲਈ 79 ਰਨ ਦੀ ਪਾਰਟਨਰਸ਼ਿਪ ਕੀਤੀ। ਰੋਹਿਤ ਸ਼ਰਮਾ ਨੇ ਚੌਕੇ-ਛੱਕਿਆਂ ਦੀ ਵਰਖਾ ਕਰ ਭਾਰਤ ਦੀ ਧੀਮੀ ਰਨ ਗਤੀ ਨੂੰ ਵਧਾਉਣ 'ਚ ਵੀ ਮਦਦ ਕੀਤੀ। ਜਦ ਰੋਹਿਤ ਸ਼ਰਮਾ ਦਾ ਵਿਕਟ ਡਿੱਗਾ ਤਾਂ ਟੀਮ ਇੰਡੀਆ ਨੇ 22 ਓਵਰਾਂ 'ਚ 119 ਰਨ ਬਣਾ ਲਏ ਸਨ। 

  

 

ਇਹ ਰੋਹਿਤ ਸ਼ਰਮਾ ਦਾ ਵਨਡੇ ਸੀਰੀਜ਼ ਦੇ 5 ਮੈਚਾਂ 'ਚ ਪਹਿਲਾ ਅਰਧ-ਸੈਂਕੜਾ ਹੈ।