ਮੁੰਬਈ: ਖਿਡਾਰੀ ਹੋਣ ਜਾਂ ਹੋਵੇ ਕੋਈ ਸਟਾਰ, ਬੱਸ ਉਨ੍ਹਾਂ ਲਈ ਰਿਕਾਰਡ ਕਾਇਮ ਕਰਨਾ ਜ਼ਰੂਰੀ ਹੈ। ਫ਼ਿਲਮਾਂ ਬਾਕਸ-ਆਫਿਸ ‘ਤੇ ਰਿਕਾਰਡ ਬਣਾਉਂਦੀਆਂ ਹਨ ਤੇ ਖਿਡਾਰੀ ਖੇਡ ਦੇ ਮੈਦਾਨ ‘ਤੇ। ਉਂਝ ਤਾਂ ਮੈਦਾਨ ‘ਚ ਰਿਕਾਰਡ ਬਣਾਉਣਾ ਤੇ ਕਿਸੇ ਦਾ ਰਿਕਾਰਡ ਤੋੜਨਾ ਵੱਡੀ ਗੱਲ ਨਹੀਂ ਪਰ ਕਈ ਵਾਰ ਅਜਿਹੇ ਮੁਕਾਬਲੇ ਵੀ ਦੇਖਣ ਨੂੰ ਮਿਲ ਜਾਂਦੇ ਹਨ ਜੋ ਕਿਸੇ ਮਿਸਾਲ ਤੋਂ ਘੱਟ ਨਹੀਂ ਹੁੰਦੇ। ਅਜਿਹੇ ਮੁਕਾਬਲੇ ਅਕਸਰ ਲੰਬੇ ਸਮੇਂ ਤਕ ਲੋਕਾਂ ਨੂੰ ਯਾਦ ਰਹਿੰਦੇ ਹਨ।
ਹੁਣ ਤੁਸੀਂ ਸੋਚ ਰਹੇ ਹੋਣੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਭਾਰਤੀ ਕ੍ਰਿਕਟ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਦੀ। ਜੀ ਹਾਂ, 13 ਨਵੰਬਰ 2014 ਨੂੰ ਰੋਹਿਤ ਨੂੰ ਹਿੱਟਮੈਨ ਦਾ ਖਿਤਾਬ ਮਿਲਿਆ ਸੀ ਕਿਉਂਕਿ ਉਨ੍ਹਾਂ ਨੇ 264 ਦੌੜਾਂ ਬਣਾ ਰਿਕਾਰਡ ਕਾਇਮ ਕੀਤਾ ਸੀ। ਇਹ ਵਨਡੇਅ ਮੈਚ ਭਾਰਤ ਨੇ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਇਸ ‘ਚ ਰੋਹਿਤ ਨੇ ਜਿੱਥੇ ਦਿਲ ਕੀਤਾ ਉੱਥੇ ਤੇ ਜਿਸ ਅੰਦਾਜ਼ ‘ਚ ਚਾਹਿਆ ਉਸ ਅੰਦਾਜ਼ ‘ਚ ਸ਼ੌਟ ਖੇਡਿਆ ਸੀ।
ਇਸ 5 ਮੈਚਾਂ ਦੀ ਸੀਰੀਜ਼ ‘ਚ ਭਾਰਤ 3-0 ਨਾਲ ਅੱਗੇ ਸੀ ਤੇ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋ ਰਹੇ ਇਸ ਮੈਚ ‘ਚ ਰੋਹਿਤ ਸ਼ਰਮਾ ਨਾਲ ਸਲਾਮੀ ਜੋੜੀਦਾਰ ਵਜੋਂ ਆਜਿੰਕੀਆ ਰਹਾਣੇ ਉੱਤਰੇ ਸੀ। ਜਿੱਥੇ ਰੋਹਿਤ ਦੀ ਖੇਡ ਸ਼੍ਰੀਲੰਕਾ ਦੇ ਖਿਡਾਰੀਆਂ ਲਈ ਕਿਸੇ ਬੁਰੇ ਸਫਨੇ ਤੋਂ ਘੱਟ ਸਾਬਤ ਨਹੀਂ ਹੋਈ।