ਤਿੰਨ ਵਾਰ ਦੋਹਰਾ ਸੈਂਕੜਾ ਜੜਣ ਵਾਲੇ ਰੋਹਿਤ ਸ਼ਰਮਾ ਹਨ ਇਸ ਬੱਲੇਬਾਜ ਦੇ ਮੁਰੀਦ
ਦਰਅਸਲ ਸਮਿੱਥ ਦੇ ਨਾਂ ਦੇ ਇਹ ਕਸੀਦੇ ਇਸ ਲਈ ਪੜ੍ਹੇ ਜਾ ਰਹੇ ਹਨ ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਟੂਰਨਾਮੈਂਟ ਏਸੇਜ ਦੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਵੀ ਸਮਿੱਥ ਨੇ ਸੈਂਚੁਰੀ ਮਾਰੀ ਅਤੇ ਹੁਣ ਵੀ ਖੇਡ ਰਹੇ ਹਨ।
ਕ੍ਰਿਕੇਟ ਬਾਰੇ ਲਿਖਣ ਵਾਲੇ ਕ੍ਰਿਸ ਸਟੋਕਸ ਨੇ ਲਿਖਿਆ ਕਿ ਸਟੀਵ ਸਮਿੱਥ ਉਹੀ ਕਰ ਰਹੇ ਹਨ ਜੋ ਪਿਛਲੀ ਸਰਦੀਆਂ ਵਿੱਚ ਵਿਰਾਟ ਕੋਹਲੀ ਨੇ ਕੀਤਾ ਸੀ।
ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਸੇ ਹੋਰ ਨੂੰ ਵੀ ਮੌਕਾ ਦਿਓ।
ਸਮਿੱਥ ਬਾਰੇ ਪੀਟਰ ਮਿੱਲਰ ਲਿਖਦੇ ਹਨ- ਕਿਸੇ ਨੂੰ ਸਮਿੱਥ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਜ਼ਰੂਰੀ ਨਹੀਂ ਕਿ ਉਹ ਹੀ ਹਰ ਵਾਰ ਸੈਂਚੁਰੀ ਮਾਰਨ।
ਰੋਹਿਤ ਸ਼ਰਮਾ ਨੇ ਇਕ ਟਵਿਟ ਕਰਕੇ ਲਿੱਖਿਆ ਹੈ ਕਿ ਸਟੀਵ ਸਮਿੱਥ ਕਿੰਨੇ ਸ਼ਾਨਦਾਰ ਖਿਡਾਰੀ ਹਨ। ਅਜਿਹਾ ਲਗਦਾ ਹੀ ਨਹੀਂ ਕਿ ਉਹ ਆਉਟ ਹੋਣਗੇ। ਕੀ ਉਹ ਆਉਟ ਹੋਣਗੇ? ਸ਼ਰਮਾ ਨੇ ਸਮਿੱਥ ਦੀ ਖੇਡ ਨੂੰ ਸ਼ਾਨਦਾਰ ਦੱਸਿਆ ਹੈ।
ਅਸੀਂ ਗੱਲ ਕਰ ਰਹੇ ਹਾਂ ਰੋਹਿਤ ਸ਼ਰਮਾ ਅਤੇ ਆਸਟ੍ਰੇਲੀਆ ਦੇ ਖਿਡਾਰੀ ਸਟੀਵ ਸਮਿੱਥ ਦੀ।
ਜੇਕਰ ਇੰਨਾ ਮਹਾਨ ਖਿਡਾਰੀ ਕਿਸੇ ਹੋਰ ਦੀ ਤਰੀਫ ਕਰੇ ਤਾਂ ਅੰਦਾਜ਼ਾ ਲਾਓ ਕਿ ਉਹ ਖਿਡਾਰੀ ਕਿੰਨਾ ਚੰਗਾ ਹੋਵੇਗਾ।
ਜੇਕਰ ਤੁਸੀਂ ਕ੍ਰਿਕੇਟ ਖੇਡਦੇ ਹੋ ਅਤੇ ਤੁਹਾਡੇ ਨਾਂ ਤਿੰਨ ਡਬਲ ਸੈਂਕੜਿਆਂ ਦਾ ਰਿਕਾਰਡ ਹੋਵੇ ਤਾਂ ਇਹ ਬਹੁਤ ਵੱਡੀ ਗੱਲ ਹੈ।