ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨਿਊਜ਼ੀਲੈਂਡ ਖ਼ਿਲਾਫ਼ ਚਾਰ ਪਹਿਲੇ ਚਾਰ ਦਿਨਾ ਮੈਚ ਦਾ ਹਿੱਸਾ ਨਹੀਂ ਬਣਨਗੇ। ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਦੀ ਮੈਡੀਕਲ ਟੀਮ ਨੇ ਰੋਹਿਤ ਨੂੰ ਇਸ ਸੀਰੀਜ਼ ‘ਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਰੋਹਿਤ ਦੀ ਕਪਤਾਨੀ ‘ਚ ਹਾਲ ਹੀ ‘ਚ ਭਾਰਤ ਨੇ ਵੈਸਟ ਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਕਲੀਨ ਸਵੀਪ ਕੀਤਾ ਸੀ।
ਮੈਡੀਕਲ ਟੀਮ ਦੀ ਸਲਾਹ ‘ਤੇ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ। ਪਰ ਰੋਹਿਤ ਨੂੰ ਆਸਟ੍ਰੇਲੀਆ ਖ਼ਿਲਾਫ਼ 21 ਨਵੰਬਰ ਤੋਂ ਹੋਣ ਵਾਲੀ ਤਿੰਨ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਤੋਂ ਖਿਡਾਇਆ ਜਾਵੇਗਾ। ਟੀ-20 ਤੋਂ ਬਾਅਦ ਭਾਰਤ, ਆਸਟ੍ਰੇਲੀਆ ਵਿਰੁੱਧ ਚਾਰ ਟੈਸਟ ਅਤੇ ਤਿੰਨ ਇੱਕ ਦਿਨਾਂ ਮੈਚ ਖੇਡੇ ਜਾਣੇ ਹਨ। ਭਾਰਤ ਅਤੇ ਆਸਟ੍ਰੇਲੀਆ ‘ਚ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਬ੍ਰਿਸਬੇਨ ‘ਚ 21 ਨਵੰਬਰ ਨੂੰ ਹੋਣਾ ਹੈ। ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਨਿਊਜ਼ੀਲੈਂਡ ਏ ਦੀ ਟੀਮ ਨਾਲ ਅਭਿਆਸ ਮੈਚ ਖੇਡਣ ਲਈ ਭਾਰਤ ਏ ਦੀ ਟੀਮ ਨੂੰ ਚੁਣਿਆ ਗਿਆ ਹੈ।
ਨਿਊਜ਼ੀਲੈਂਡ ਏ ਖ਼ਿਲਾਫ਼ ਭਾਰਤ ਏ ਦੀ ਕਪਤਾਨੀ ਦੀ ਕਮਾਨ ਅਜਿਕੀਆ ਰਹਾਣੇ ਸੰਭਾਲਣਗੇ ਅਤੇ ਟੀਮ ‘ਚ ਪਾਰਥਿਵ ਪਟੇਲ ਨੂੰ ਵਿਕੇਟ ਕੀਪਰ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਦੂਜੇ ਅਤੇ ਤੀਜੇ ਮੈਚ ‘ਚ ਕਰੁਣ ਨਾਇਰ ਭਾਰਤ ਏ ਦੀ ਕਪਤਾਨੀ ਕਰਨਗੇ।
ਨਿਊਜ਼ੀਲੈਂਡ ਏ ਖ਼ਿਲਾਫ਼ ਭਾਰਤੀ ਟੀਮ:
ਅਜਿਕੀਆ ਰਹਾਣੇ (ਕਪਤਾਨ), ਮੁਰਲੀ ਵਿਜੇ, ਪ੍ਰਿਥਵੀ ਸਾਵ, ਮਯੰਕ ਅਗ੍ਰਵਾਲ, ਹਨੁਮਾ ਵਿਹਾਰੀ, ਪਾਰਥੀਵ ਪਟੇਲ (ਵਿਕੇਟਕੀਪਰ), ਕ੍ਰਿਸ਼ਣਯੱਪਾ ਗੌਤਮ, ਸ਼ਾਹਬਾਜ ਨਦੀਮ, ਮੁਹੰਮਦ ਸਿਰਾਜ, ਨਵਦੀਪ ਸੈਨੀ, ਦੀਪਕ ਚਾਹਰ, ਰਜਨੀਸ਼ ਗੁਰਬਾਨੀ, ਵਿਜੇ ਸ਼ੰਕਰ, ਕੇਐਸ ਭਰਤ (ਵਿਕੇਟਕੀਪਰ)।