13 ਨਵੰਬਰ ਦਾ ਦਿਨ ਰੋਹਿਤ ਸ਼ਰਮਾ, ਟੀਮ ਇੰਡੀਆ ਅਤੇ ਵਿਸ਼ਵ ਕ੍ਰਿਕਟ ਲਈ ਬੇਹਦ ਖਾਸ ਹੈ। ਇਸ ਦਿਨ ਰੋਹਿਤ ਨੇ ਅਜਿਹਾ ਧਮਾਕਾ ਕੀਤਾ ਸੀ ਕਿ ਵਿਰੋਧੀ ਟੀਮ ਹੈਰਾਨ ਰਹਿ ਗਈ ਅਤੇ ਦਰਸ਼ਕਾਂ ਨੇ ਚੌਕੇ-ਛੱਕਿਆਂ ਦਾ ਮਜ਼ਾ ਲਿਆ। ਅੱਜ ਦੇ ਹੀ ਦਿਨ ਸਾਲ 2014 'ਚ ਰੋਹਿਤ ਨੇ ਅਜੇਹੀ ਰਿਕਾਰਡ ਤੋੜ ਪਾਰੀ ਖੇਡੀ ਕਿ ਜਿਸਨੂੰ ਪਾਰ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਰਹਿਣ ਵਾਲਾ। ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਟ ਮੈਦਾਨ ਤੇ ਰੋਹਿਤ ਨੇ 264 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ਰੋਹਿਤ ਨੇ ਸਚਿਨ (200*), ਸਹਿਵਾਗ (219) ਅਤੇ ਆਪਣੀ ਖੁਦ ਦੀ 209 ਦੌੜਾਂ ਦੀ ਪਾਰੀ ਨੂੰ ਪਛਾੜ ਵਨਡੇ ਕ੍ਰਿਕਟ ਦਾ ਸਭ ਤੋਂ ਵੱਡਾ ਨਿਜੀ ਸਕੋਰ ਠੋਕ ਦਿੱਤਾ। 

  

 

ਰੋਹਿਤ ਦਾ 264 ਦੌੜਾਂ ਦਾ ਧਮਾਕਾ 


 


ਰੋਹਿਤ ਸ਼ਰਮਾ ਨੇ ਭਾਰਤ ਲਈ ਕਈ ਮੌਕਿਆਂ ਤੇ ਮੈਚ ਵਿਨਿੰਗ ਪਾਰੀਆਂ ਖੇਡੀਆਂ। ਰੋਹਿਤ ਦੇ ਧਮਾਕੇ ਨੇ ਵੱਡੀਆਂ ਤੋਂ ਵੱਡੀਆਂ ਟੀਮਾਂ ਨੂੰ ਵੀ ਹਿਲਾ ਕੇ ਰਖ ਦਿੱਤਾ। ਰੋਹਿਤ ਨੇ ਭਾਰਤ ਲਈ ਸਾਲ 2007 'ਚ ਵਨਡੇ ਮੈਚਾਂ 'ਚ ਡੈਬਿਊ ਕੀਤਾ ਸੀ, ਅਤੇ ਟੈਸਟ ਮੈਚ ਖੇਡਣ ਦਾ ਪਹਿਲਾ ਮੌਕਾ ਰੋਹਿਤ ਸ਼ਰਮਾ ਨੂੰ ਸਾਲ 2013 'ਚ ਮਿਲਿਆ। 



  



 

ਰੋਹਿਤ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਪਾਰੀ 2014 'ਚ ਖੇਡੀ। ਰੋਹਿਤ ਨੇ ਸ਼੍ਰੀਲੰਕਾ ਖਿਲਾਫ਼ 264 ਦੌੜਾਂ ਦੀ ਪਾਰੀ ਖੇਡੀ, ਅਤੇ ਆਪਣੀ ਇਸ ਪਾਰੀ ਦੇ ਦੌਰਾਨ ਰੋਹਿਤ ਨੇ ਇੱਕ ਦਿਨੀ ਮੁਕਾਬਲਿਆਂ ਦੇ ਕਈ ਰਿਕਾਰਡ ਤੋੜੇ। ਰੋਹਿਤ ਨੇ 173 ਗੇਂਦਾਂ ਤੇ 264 ਦੌੜਾਂ ਬਣਾਈਆਂ ਸਨ ਅਤੇ ਆਪਣੀ ਇਸ ਪਾਰੀ ਦੌਰਾਨ 33 ਚੌਕੇ ਤੇ 9 ਛੱਕੇ ਜੜੇ ਸਨ। ਖਾਸ ਗੱਲ ਇਹ ਸੀ ਕਿ ਰੋਹਿਤ ਨੇ ਆਪਣਾ ਸੈਂਕੜਾ 100 ਗੇਂਦਾਂ ਤੇ ਪੂਰਾ ਕੀਤਾ ਅਤੇ ਫਿਰ ਅਗਲੇ 164 ਰਨ ਸਿਰਫ 73 ਗੇਂਦਾਂ ਤੇ ਠੋਕੇ। ਰੋਹਿਤ ਸ਼ਰਮਾ ਦੇ ਧਮਾਕੇ ਦੇ ਆਸਰੇ ਟੀਮ ਇੰਡੀਆ ਨੇ 5 ਵਿਕਟਾਂ ਗਵਾ ਕੇ 404 ਰਨ ਦਾ ਸਕੋਰ ਖੜਾ ਕੀਤਾ ਸੀ। 



  



 

ਰੋਹਿਤ ਸ਼ਰਮਾ ਦੀ ਇਹ ਪਾਰੀ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਹੈ। ਰੋਹਿਤ ਦੀ ਪਾਰੀ ਦੇ ਆਸਰੇ ਭਾਰਤ ਨੇ ਇਹ ਮੈਚ ਵੱਡੇ ਫਰਕ ਨਾਲ ਜਿੱਤ ਲਿਆ। ਸ਼੍ਰੀਲੰਕਾ ਦੀ ਪੂਰੀ ਟੀਮ ਮਿਲਕੇ ਵੀ ਰੋਹਿਤ ਦੇ ਇਕੱਲਿਆਂ ਬਣਾਏ ਹੋਏ ਸਕੋਰ ਦੀ ਬਰਾਬਰੀ ਕਰਨ 'ਚ ਨਾਕਾਮ ਰਹੀ ਸੀ।