1...ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਖਿਲਾਫ ਧਮਾਕੇਦਾਰ ਜਿੱਤ ਦਰਜ ਕੀਤੀ। ਨੈਲਸਨ ‘ ਖੇਡੇ ਗਏ ਵਨਡੇ ਮੈਚ ‘ ਨਿਊਜ਼ੀਲੈਂਡ ਦੀ ਦਮਦਾਰ ਗੇਂਦਬਾਜ਼ੀ ਅਤੇ ਧਾਕੜ ਬੱਲੇਬਾਜ਼ੀ ਸਾਹਮਣੇ ਪਾਕਿਸਤਾਨੀ ਟੀਮ ਫਿੱਕੀ ਸਾਬਿਤ ਹੋਈ। ਕੀਵੀ ਟੀਮ ਨੇ ਮੈਚ 7ਵਿਕਟਾਂ ਨਾਲ ਜਿੱਤਿਆ


2...ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱ ਕੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ ਲਈ ਸਲਾਮੀ ਬੱਲੇਬਾਜ ਆਇਸ਼ਾ ਜ਼ਫਰ ਨੇ ਅਰਧ-ਸੈਂਕੜਾ ਠੋਕਿਆ।  ਨਿਊਜ਼ੀਲੈਂਡ ਨੇ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੂੰ 48.1 ਓਵਰਾਂ ‘ 158ਰਨ ‘ਤੇ ਢੇਰ ਕਰ ਦਿੱਤਾ। 


3...ਨਿਊਜ਼ੀਲੈਂਡ ਦੀ ਕਪਤਾਨ ਸੂਜ਼ੀ ਬੇਟਸ ਨੇ ਦਮਦਾਰ ਅਰਧ-ਸੈਂਕੜਾ ਠੋਕ ਨਿਊਜ਼ੀਲੈਂਡ ਦੀ ਜਿੱਤ ‘ ਖਾਸ ਯੋਗਦਾਨ ਪਾਇਆ। ਬੇਟਸ ਨੇ 11 ਚੌਕਿਆਂ ਦੀ ਮਦਦ ਨਾਲ 52 ਗੇਂਦਾਂ ‘ਤੇ 66 ਰਨ ਬਣਾਏ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੀ ਟੀ ਨੇ 5 ਮੈਚਾਂ ਦੀ ਸੀਰੀਜ਼ ‘ 4-0 ਦੀਲੀਡ ਹਾਸਿਲ ਕਰ ਲਈ ਹੈ। 


4…ਅਨੁਸ਼ਾਸਨਿਕ ਕਾਰਨਾਂ ਕਰਕੇ ਇੱਕ ਸਾਲ ਤੋਂ ਵੱਧ ਤੋਂ ਰਾਸ਼ਟਰੀ ਟੀਮ ਤੋਂ ਬਾਹਰ ਅਨੁਭਵੀ ਮਿਡਫੀਲਡਰ ਗੁਰਬਾਜ ਸਿੰਘ ਹਾਕੀ ਇੰਡੀਆ ਲੀਗ 2017 ਦੀ ਕਲੋਜ ਬਿਡ ਵਿੱਟ ਸਭ ਤੋਂ ਮਹਿੰਗੇ ਖਿਡਾਰੀ ਵਜੋਂ ਵਿਕੇ।ਜਿਸਨੂੰ 2015 ਚੈਂਪੀਅਨ ਰਾਂਚੀ ਰੇਜ ਨੇ 99000 ਡਾਲਰ ਵਿੱਚ ਖਰੀਦਿਆ।


5…ਲਿਓਨਲ ਮੈਸੀ ਦੇ ਸ਼ਾਨਦਾਰ ਗੋਲ ਦੀ ਬਦੌਲਤ ਅਰਜਨਟੀਨਾ ਨੇ ਕੋਲੰਬੀਆ ਨੂੰ 3-0 ਨਾਲ ਹਰਾ ਦਿੱਤਾ। ਅਰਜਨਟੀਨਾ ਨੇ ਮੈਚ ਮਗਰੋਂ ਮੀਡੀਆ ਦਾ ਬਾਈਕਾਟ ਵੀ ਕੀਤਾ ਜਿਸਨੇ ਟੀਮ ਦੇ ਇੱਕ ਖਿਡਾਰੀ ਵਲੋਂ ਡਰਗ ਦੀ ਵਰਤੋਂ ਦਾ ਦਾਅਵਾ ਕੀਤਾ ਸੀ।


6…ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਆਪਣੇ ਗੋਦ ਲਏ ਪਿੰਡ ਵਿਖੇ ਨਵੀਆਂ ਪਰਿਯੋਜਨਾਵਾਂ ਦੀ ਸ਼ੁਰੂਆਤ ਲਈ ਪਹੁੰਚੇ ਜਿਥੇ ਉਹਨਾਂ ਗੋਪਾਲਿਆ ਅਤੇ ਵਿਜੇਲਕਸ਼ਮੀ ਦੇ ਘਰ ਚਾਹ ਪੀਣ ਪਹੁੰਚੇ ਜਿਨਾਂ ਨਾਲ 2014 ਵਿੱਚ ਸਚਿਨ ਨੇ ਦੋਬਾਰਾ ਚਾਹ ਪੀਣ ਆਉਣ ਦਾ ਵਾਅਦਾ ਕੀਤਾ ਸੀ। ਰਾਜਸਭਾ ਸਾਂਸਦ ਸਚਿਨ ਨੇ ਆਂਧਰਪ੍ਰਦੇਸ਼ ਵਿੱਚ ਇੱਕ ਹੋਰ ਪਿੰਡ ਨੂੰ ਗੋਦ ਲਿਆ ਹੈ। ਜਿਥੇ ਸਚਿਨ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਇਸ ਪਿੰਡ ਦਾ ਵੀ ਵਿਕਾਸ ਕਰਨਗੇ।