ਆਈਸੀਸੀ ਹਾਲ ਆਫ ਫੇਮ ਕਿਸੇ ਖਿਡਾਰੀ ਨੂੰ ਸੰਨਿਆਸ ਲੈਣ ਦੇ ਪੰਜ ਸਾਲ ਬਾਅਦ ਸ਼ਾਮਲ ਕੀਤਾ ਜਾਂਦਾ ਹੈ। ਸਚਿਨ ਨੇ ਨਵੰਬਰ 2013 ਵਿੱਚ ਸੰਨਿਆਸ ਲਿਆ ਸੀ। ਉਹ 200 ਟੈਸਟ ਕ੍ਰਿਕੇਟ ਖੇਡਣ ਵਾਲੇ ਇਕਲੌਤੇ ਕ੍ਰਿਕੇਟਰ ਹਨ। ਇਸ ਬਾਰੇ ਸਚਿਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਸਾਰੇ ਖਿਡਾਰੀਆਂ ਨੇ ਕ੍ਰਿਕੇਟ ਨੂੰ ਵਧਾਉਣ ਤੇ ਇਸ ਦੀ ਲੋਕਪ੍ਰਿਯਤਾ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਖ਼ੁਸ਼ੀ ਜਤਾਈ ਕਿ ਉਨ੍ਹਾਂ ਆਪਣਾ ਕੰਮ ਕੀਤਾ ਹੈ।
ਦੱਸ ਦੇਈਏ ਆਈਸੀਸੀ ਕ੍ਰਿਕੇਟ ਹਾਲ ਆਫ ਫੇਮ ਅਜਿਹੀ ਸੂਚੀ ਹੈ ਜਿਸ ਜ਼ਰੀਏ ਕ੍ਰਿਕੇਟ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ICC ਨੇ ਫੈਡਰੇਸ਼ਨ ਆਫ ਇੰਟਰਨੈਸ਼ਨਲ ਕ੍ਰਿਕੇਟਰਸ ਐਸੋਸੀਏਸ਼ਨ ਨਾਲ ਇਸ ਨੂੰ ਸ਼ੁਰੂ ਕੀਤਾ ਸੀ। ਹੁਣ ਤਕ 90 ਖਿਡਾਰੀਆਂ ਨੂੰ ਆਈਸੀਸੀ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ।