ਮਕਾਊ - ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰਨ ਸਾਇਨਾ ਨਹਿਵਾਲ ਨੇ ਮਕਾਊ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ ਹੈ। ਹਾਲਾਂਕਿ ਸਾਇਨਾ ਲਈ ਜਿੱਤ ਦਰਜ ਕਰਨਾ ਆਸਾਨ ਨਹੀਂ ਸੀ ਅਤੇ ਇੰਡੋਨੇਸ਼ੀਆ ਦੀ ਖਿਡਾਰਨ ਨੇ ਸਾਇਨਾ ਨੂੰ ਅੰਕ ਹਾਸਿਲ ਕਰਨ ਲਈ ਕਾਫੀ ਪਰੇਸ਼ਾਨ ਕੀਤਾ। 

  

 

ਮਕਾਊ ਓਪਨ ਗ੍ਰਾਂ ਪ੍ਰੀ 'ਚ ਸਾਇਨਾ ਨਹਿਵਾਲ ਨੇ ਇੱਕ ਗੇਮ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਲਗਾਤਾਰ 2 ਗੇਮ ਜਿੱਤ ਕੇ ਮੈਚ ਆਪਣੇ ਨਾਮ ਕੀਤਾ। ਇੰਡੋਨੇਸ਼ੀਆ ਦੀ ਦਿਨਾਰ ਡਿਆ ਔਸਟਿਨ ਖਿਲਾਫ ਖੇਡੇ ਮੈਚ 'ਚ ਸਾਇਨਾ ਨੇ 17-21, 21-18, 21-12 ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਮੈਚ 1 ਘੰਟੇ ਤੋਂ ਵਧ ਸਮੇਂ ਤਕ ਚੱਲਿਆ। ਲੰਡਨ ਓਲੰਪਿਕਸ ਦੀ ਕਾਂਸੀ ਦਾ ਤਗਮਾ ਜੇਤੂ ਸੈਨਾ ਨਹਿਵਾਲ ਦਾ ਅਗਲਾ ਮੈਚ ਹੁਣ ਚੀਨ ਦੀ ਜ਼ਹਾਂਗ ਯਿਮਾਨ ਖਿਲਾਫ ਹੋਵੇਗਾ।