ਸਾਨੀਆ ਦੀ ਜਗ੍ਹਾ ਜੋੜੀਦਾਰ ਹੀ ਬਣ ਗਈ ਵਿਸ਼ਵ ਨੰਬਰ 1
ਭਾਰਤ ਦੀ ਦਿੱਗਜ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸਾਲ 2017 ਦੀ ਸ਼ੁਰੂਆਤ ਬ੍ਰਿਸਬੇਨ ਓਪਨ ਦਾ ਖਿਤਾਬ ਜਿੱਤ ਕੇ ਕੀਤੀ। ਪਰ ਸਾਨੀਆ ਆਪਣਾ ਡਬਲਸ ਕੈਟੇਗਰੀ ਦਾ ਨੰਬਰ 1 ਦਾ ਤਾਜ ਗਵਾ ਬੈਠੀ।
ਸਾਨੀਆ 91 ਹਫਤੇ ਤਕ ਡਬਲਸ ਕੈਟੇਗਰੀ ਦੀ ਨੰਬਰ 1 ਖਿਡਾਰਨ ਰਹੀ। ਸਾਨੀਆ ਨੇ ਇਸਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲਗ ਰਿਹਾ ਹੈ ਜਿਵੇਂ ਓਹ ਆਪਣਾ ਮਿਸ ਵਰਲਡ ਦਾ ਖਿਤਾਬ ਅੱਗੇ ਸੌਂਪ ਰਹੀ ਹੋਵੇ।
ਫਾਈਨਲ 'ਚ ਦਮਦਾਰ ਖੇਡ
ਖਾਸ ਗੱਲ ਇਹ ਰਹੀ ਕਿ ਸਾਨੀਆ ਦੀ ਜਗ੍ਹਾ ਬ੍ਰਿਸਬੇਨ ਓਪਨ 'ਚ ਖਿਤਾਬ ਜਿੱਤਣ ਵਾਲੀ ਉਨ੍ਹਾਂ ਦੀ ਅਮਰੀਕੀ ਜੋੜੀਦਾਰ ਬੈਥਨੀ ਮੈਟਕ ਸੈਂਡਸ ਹੀ ਨੰਬਰ 1 ਖਿਡਾਰਨ ਬਣ ਗਈ ਹੈ।
ਦੋਨਾ ਨੇ ਮਿਲਕੇ ਰੂਸ ਦੀ ਐਕਤਰੀਨਾ ਮਾਕਾਰੋਵਾ ਅਤੇ ਐਲੇਨਾ ਵੈਸਨੀਨਾ ਦੀ ਜੋੜੀ ਨੂੰ ਮਾਤ ਦਿੱਤੀ। ਸਾਨੀਆ-ਸੈਂਡਸ ਦੀ ਜੋੜੀ ਨੇ ਇਹ ਮੈਚ 6-2, 6-3 ਦੇ ਫਰਕ ਨਾਲ ਜਿੱਤਿਆ।
Elena Vesnina
ਇਹ ਸੈਂਡਸ ਨਾਲ ਸਾਨੀਆ ਦਾ ਆਖਰੀ ਮੈਚ ਸੀ ਅਤੇ ਅੱਗੇ ਸਾਨੀਆ ਫਿਰ ਤੋਂ ਬਾਰਬੋਰਾ ਸਟ੍ਰਾਈਕੋਵਾ ਨਾਲ ਜੋੜੀ ਬਣਾ ਕੇ ਖੇਡਦੀ ਨਜਰ ਆਵੇਗੀ।
ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ 'ਚ ਸਾਨੀਆ ਨੇ ਬੈਥਨੀ ਮੈਟਕ ਸੈਂਡਸ ਨਾਲ ਮਿਲਕੇ ਖਿਤਾਬੀ ਜਿੱਤ ਦਰਜ ਕੀਤੀ।