✕
  • ਹੋਮ

ਸਾਨੀਆ ਮਿਰਜ਼ਾ ਨੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ 'ਚ ਜਤਾਈ ਅਸਮਰਥਤਾ !

ਏਬੀਪੀ ਸਾਂਝਾ   |  15 Feb 2017 02:36 PM (IST)
1

ਸਾਨੀਆ ਟੈਨਿਸ 'ਚ ਰੁਝੇਵੇਂ ਕਰਕੇ ਅਤੇ ਦੌਰੇ 'ਤੇ ਰਹਿਣ ਕਾਰਨ ਨਿਜੀ ਤੌਰ 'ਤੇ ਅਧਿਕਾਰੀਆਂ ਸਾਹਮਣੇ ਹਾਜਿਰ ਨਹੀਂ ਰਹਿ ਸਕਦੀ।

2

3

ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਟੈਕਸ ਦਾ ਭੁਗਤਾਨ ਬਾਕੀ ਹੈ ਜਾਂ ਟੈਕਸ ਡਿਪਾਰਟਮੈਂਟ ਦਾ ਦਾਅਵਾ ਗਲਤ ਨਿਕਲਦਾ ਹੈ।

4

5

ਸਰਵਿਸ ਟੈਕਸ ਡਿਪਾਰਟਮੈਂਟ ਨੇ 6 ਫਰਵਰੀ ਨੂੰ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 16 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ।

6

ਹੁਣ ਸੰਭਾਵਨਾ ਹੈ ਕਿ ਸਾਨੀਆ ਦੀ ਜਗ੍ਹਾ ਕੋਈ ਨੁਮਾਇੰਦਾ ਅਧਿਕਾਰੀਆਂ ਨਾਲ ਬੈਠਕ ਕਰੇਗਾ।

7

ਸਰਵਿਸ ਟੈਕਸ ਦੇ ਕਥਿਤ 'ਤੌਰ ਤੇ ਭੁਗਤਾਨ ਨਾ ਕੀਤੇ ਜਾਣ 'ਤੇ ਕਥਿਤ ਟੈਕਸ ਚੋਰੀ ਦੇ ਲਈ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਸਰਵਿਸ ਟੈਕਸ ਡਿਪਾਰਟਮੈਂਟ ਵੱਲੋਂ ਨੋਟਿਸ ਭੇਜਿਆ ਗਿਆ ਸੀ।

8

ਹਾਲਾਂਕਿ ਖਬਰਾਂ ਹਨ ਕਿ ਸਾਨੀਆ ਮਿਰਜ਼ਾ ਆਸਟ੍ਰੇਲੀਆ 'ਚ ਹੈ ਅਤੇ ਉਥੋਂ ਓਹ ਅਮਰੀਕਾ ਜਾਵੇਗੀ।

9

ਕੁਝ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ 16 ਫਰਵਰੀ ਨੂੰ ਸਾਨੀਆ ਦੀ ਗੈਰਮੌਜੂਦਗੀ 'ਚ ਉਨ੍ਹਾਂ ਵੱਲੋਂ ਇੱਕ ਨੁਮਾਇੰਦਾ ਅਧਿਕਾਰੀਆਂ ਸਾਹਮਣੇ ਪੇਸ਼ ਹੋਵੇਗਾ।

10

  • ਹੋਮ
  • ਖੇਡਾਂ
  • ਸਾਨੀਆ ਮਿਰਜ਼ਾ ਨੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ 'ਚ ਜਤਾਈ ਅਸਮਰਥਤਾ !
About us | Advertisement| Privacy policy
© Copyright@2026.ABP Network Private Limited. All rights reserved.