ਮਾਂ ਬਣਨ ਤੋਂ ਬਾਅਦ ਇਹ ਕੰਮ ਕਰਨਾ ਚਾਹੁੰਦੀ ਸਾਨੀਆ ਮਿਰਜ਼ਾ
ਸਾਨੀਆ ਕਹਿੰਦੀ ਹੈ ਕਿ ਅਸੀਂ ਅਜਿਹੀ ਸੰਸਕ੍ਰਿਤੀ ਨਾਲ ਸਬੰਧ ਰੱਖਦੇ ਹਾਂ ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਪੇਸ਼ੇਵਰ ਰੂਪ ਵਿੱਚ ਖੇਡ ਨੂੰ ਪਹਿਲ ਦੇ ਆਧਾਰ ਤੇ ਰੱਖਣ ਦਾ ਸੁਝਾਅ ਨਹੀਂ ਦਿੰਦੇ।
ਸਾਨੀਆ ਨੇ ਕਿਹਾ ਕਿ ਅੰਕਿਤਾ ਰਾਣਾ, ਕਰਮਾਨ ਕੌਰ ਥਾਂਦੀ ਤੇ ਪ੍ਰਾਰਥਨਾ ਥੋਮਬਾਰੇ ਜਿਹੀਆਂ ਖਿਡਾਰਨਾਂ ਟੈਨਿਸ ਦੀ ਨਵੀਂ ਪੀੜ੍ਹੀ ਹੈ।
ਉਨ੍ਹਾਂ ਕਿਹਾ ਕਿ ਟੈਨਿਸ ਜਗਤ 'ਚ ਵਾਪਸੀ ਲਈ ਉਹ ਹਰ ਤਰ੍ਹਾਂ ਦੀ ਮਿਹਨਤ ਕਰੇਗੀ।
ਸਾਨੀਆ ਨੇ ਕਿਹਾ ਕਿ ਉਸ ਲਈ ਉਸ ਦਾ ਇਹ ਪਹਿਲਾ ਬੱਚਾ ਬਹੁਤ ਅਹਿਮ ਹੈ ਤੇ ਉਹ ਉਸ ਦੇ ਜਨਮ ਤੋਂ ਬਾਅਦ ਟੈਨਿਸ ਵਿੱਚ ਵਾਪਸੀ ਕਰਨਾ ਚਾਹੇਗੀ।
ਸਾਨੀਆ ਦਾ ਮੰਨਣਾ ਹੈ ਕਿ ਮਾਂ ਬਣਨਾ ਕਿਸੇ ਵੀ ਮਹਿਲਾ ਨੂੰ ਉਸ ਦੇ ਕਰੀਅਰ ਤੋਂ ਵੱਖ ਨਹੀਂ ਕਰ ਸਕਦਾ। ਸਗੋਂ ਹਰ ਔਰਤ ਨੂੰ ਇਹ ਹੋਰ ਮਜ਼ਬੂਤ ਬਣਾਉਂਦਾ ਹੈ।
ਸਾਨੀਆ ਨੇ ਕਿਹਾ ਕਿ ਹਰ ਔਰਤ ਲਈ ਗਰਭਵਤੀ ਹੋਣਾ ਅਹਿਮ ਹੈ ਪਰ ਇਸ ਦੌਰਾਨ ਵਧੇ ਹੋਏ ਵਜ਼ਨ ਕਾਰਨ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ।
ਭਾਰਤ ਦੀ 31 ਸਾਲਾ ਟੈਨਿਸ ਸਟਾਰ ਅਕਤੂਬਰ 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ।
ਸਾਲ 2020 ਦੇ ਉਲੰਪਿਕਸ ਬਾਰੇ ਸਾਨੀਆ ਨੇ ਕਿਹਾ ਕਿ ਟੋਕੀਓ ਓਲੰਪਿਕਸ ਦਾ ਸਫ਼ਰ ਬਹੁਤ ਦੂਰ ਹੈ। ਪਰ ਨਿਸ਼ਚਿਤ ਤੌਰ 'ਤੇ ਟੈਨਿਸ ਕੋਰਟ 'ਤੇ ਵਾਪਸੀ ਮੇਰੀ ਪਹਿਲ ਹੋਵੇਗੀ।
ਸਾਨੀਆ ਨੇ ਕਿਹਾ ਕਿ ਮੇਰੀ ਸੱਟ ਭਾਵੇਂ ਪੂਰੀ ਤਰ੍ਹਾਂ ਠੀਕ ਨਹੀਂ ਪਰ ਪਹਿਲਾਂ ਤੋਂ ਕਾਫ਼ੀ ਬਿਹਤਰ ਹੈ
ਹੁਣ ਉਹ ਮਾਂ ਬਣਨ ਦੇ ਅਨੁਭਵ ਤੋਂ ਬਾਅਦ ਹੀ ਟੈਨਿਸ ਦੀ ਦੁਨੀਆਂ 'ਚ ਵਾਪਸੀ ਕਰੇਗੀ।
ਸਾਨੀਆ ਨੇ ਕਿਹਾ ਕਿ ਇਹ ਸਮੇਂ ਦੀ ਗੱਲ ਹੈ ਕਿ ਗੋਡੇ ਦੀ ਸੱਟ ਕਾਰਨ ਮੈਂ ਟੈਨਿਸ ਜਗਤ ਤੋਂ ਬਾਹਰ ਹਾਂ।
ਸਾਨੀਆ ਨੇ ਕਿਹਾ ਕਿ ਮਾਂ ਬਣਦਿਆਂ ਹੀ ਟੈਨਿਸ ਕੋਰਟ 'ਤੇ ਵਾਪਸੀ ਉਸ ਦਾ ਪਹਿਲਾ ਕੰਮ ਹੋਵੇਗਾ। ਉਹ ਮਿਸਾਲ ਬਣਨਾ ਚਾਹੁੰਦੀ ਹੈ ਕਿ ਗਰਭਵਤੀ ਹੋਣ ਕਰ ਕੇ ਮਹਿਲਾਵਾਂ ਨੂੰ ਆਪਣੇ ਸੁਫ਼ਨੇ ਅੱਧਵਾਟੇ ਨਹੀਂ ਛੱਡਣੇ ਚਾਹੀਦੇ। ਸਾਨੀਆ ਨੇ 2010 ਵਿੱਚ ਸ਼ੋਏਬ ਨਾਲ ਵਿਆਹ ਕੀਤਾ ਸੀ ਤੇ ਪਿਛਲੇ ਸਾਲ ਹੀ ਉਨ੍ਹਾਂ ਆਪਣੇ ਗਰਭਵਤੀ ਹੋਣ ਦੀ ਖ਼ਬਰ ਦਿੱਤੀ ਸੀ।
ਟੈਨਿਸ ਦੀ ਦੁਨੀਆ 'ਚ ਵੱਖਰੀ ਪਛਾਣ ਬਣਾ ਚੁੱਕੀ ਸਾਨੀਆ ਮਿਰਜ਼ਾ ਆਪਣੇ ਪਤੀ ਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ ਨਾਲ ਆਪਣੇ ਪਹਿਲੇ ਬੱਚੇ ਨੂੰ ਥੋੜ੍ਹੇ ਸਮੇਂ ਵਿੱਚ ਜਨਮ ਦੇਣ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਸਾਨੀਆ ਨੇ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ।