ਸਰਨੋਬਤ ਨੇ ਲਾਇਆ ਗੋਲਡ 'ਤੇ ਨਿਸ਼ਾਨਾ
ਏਬੀਪੀ ਸਾਂਝਾ | 22 Aug 2018 05:23 PM (IST)
1
ਇਸ ਤੋਂ ਇਲਾਵਾ ਤਿੰਨ ਸਿਲਵਰ ਤੇ ਚਾਰ ਬ੍ਰਾਊਂਜ਼ ਮੈਡਲ ਨਾਲ ਕੁੱਲ 11 ਮੈਡਲ ਹੋ ਚੁੱਕੇ ਹਨ।
2
ਭਾਰਤ ਦੇ ਖਾਤੇ 'ਚ ਹੁਣ ਤੱਕ ਚਾਰ ਗੋਲਡ ਮੈਡਲ ਆਏ ਹਨ।
3
ਇਸ ਮੈਡਲ ਦੇ ਨਾਲ ਹੀ ਭਾਰਤ ਏਸ਼ੀਅਨ ਖੇਡਾਂ 2018 'ਚ ਛੇਵੇਂ ਸਥਾਨ 'ਤੇ ਆ ਗਿਆ।
4
ਰਾਹੀ ਏਸ਼ੀਆਈ ਖੇਡਾਂ 'ਚ ਨਿਸ਼ਾਨੇਬਾਜ਼ੀ 'ਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਦੱਖਣੀ ਕੋਰੀਆ ਦੀ ਕਿਮ ਮਿਨਜੁੰਗ ਤੀਜੇ ਸਥਾਨ 'ਤੇ ਰਹਿ ਕੇ ਕਾਂਸੇ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੀ।
5
ਰਾਹੀ ਨੇ ਬੇਹੱਦ ਦਿਲਚਸਪ ਮੁਕਾਬਲੇ 'ਚ ਥਾਇਲੈਂਡ ਦੀ ਨਾਪਸ਼ਾਵਾਨ ਨੂੰ ਸ਼ੂਟਆਫ 'ਚ 3-2 ਨਾਲ ਮਾਤ ਦਿੱਤੀ। ਦੋਵੇਂ ਖਿਡਾਰਨਾਂ ਦਾ ਸਕੋਰ 34-34 'ਤੇ ਬਰਾਬਰ ਸੀ। ਇਸ ਤੋਂ ਬਾਅਦ ਦੋ ਸ਼ੂਟਆਫ 'ਚ ਜੇਤੂ ਦਾ ਫੈਸਲਾ ਆਇਆ।
6
ਭਾਰਤ ਦੀ ਨੌਜਵਾਨ ਮਹਿਲਾ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ ਏਸ਼ੀਅਨ ਖੇਡਾਂ 2018 ਦੇ ਚੌਥੇ ਦਿਨ ਅੱਜ 25 ਮੀਟਰ ਪਿਸਟਲ ਮੁਕਾਬਲੇ 'ਚ ਗੋਲਡ ਮੌਡਲ ਆਪਣੇ ਨਾਂ ਕੀਤਾ।