ਚੰਡੀਗੜ੍ਹ: ਸਤਨਾਮ ਸਿੰਘ ਭਾਮਰਾ (Satnam Singh Bhamara) 2015 ’ਚ ਜਦੋਂ ਐਨਬੀਏ (NBA) ਦੀ ਟੀਮ ਡਲਾਸ ਮੈਵਰਿਕਸ ਲਈ ਚੁਣੇ ਗਏ ਸਨ, ਤਦ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਾਸਕਟਿਬਾਲ ਖਿਡਾਰੀ (Basketball Player) ਬਣੇ ਸਨ। ਹੁਣ ਇਹ 25 ਸਾਲਾ ਖਿਡਾਰੀ ਡੋਪ ਟੈਸਟ ’ਚ ਫ਼ੇਲ੍ਹ ਹੋਣ ਕਾਰਣ ਚਰਚਾ ’ਚ ਹੈ। ਉਸ ਉੱਤੇ ਦੋ ਸਾਲਾਂ ਦੀ ਪਾਬੰਦੀ ਵੀ ਲਾ ਦਿੱਤੀ ਗਈ ਹੈ।

7 ਫ਼ੁੱਟ 2 ਇੰਚ ਲੰਮੇ ਕੱਦ ਵਾਲੇ ਪੰਜਾਬ ਦੇ ਇਸ ਖਿਡਾਰੀ ਸਤਨਾਮ ਸਿੰਘ ਭਾਮਰਾ ਨੇ ਏਸ਼ੀਆਈ ਚੈਂਪੀਅਨਸ਼ਿਪ, 2018 ਕਾਮਨਵੈਲਥ ਖੇਡਾਂ ਤੇ 2019 ਵਿਸ਼ਵ ਕੱਪ ਕੁਆਲੀਫ਼ਾਇਰ ਜਿਹੇ ਪ੍ਰਮੁੱਖ ਟੂਰਨਾਮੈਂਟਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।


ਭਾਮਰਾ ਨੇ 2015 ’ਚ ਐਨਬੀਏ ’ਚ ਸਿਲੈਕਟ ਹੋ ਕੇ ਇਤਿਹਾਸ ਰਚਿਆ ਸੀ। ਸਤਨਾਮ ਕਦੇ ਵੀ ਇਸ ਵੱਡੀ ਲੀਗ ਵਿੱਚ ਮੈਵਰਿਕਸ ਨਾਲ ਨਹੀਂ ਖੇਡੇ। ਇਸ ਦੀ ਥਾਂ ਉਨ੍ਹਾਂ ਦੋ ਸਾਲਾਂ ਦਾ ਜ਼ਿਆਦਾਤਰ ਸਮਾਂ ਜੀ-ਲੀਗ ਵਿੱਚ ਆਪਣੀ ਦੂਜੀ ਸਟ੍ਰਿੰਗ ਟੀਮ ਟੈਕਸਾਸ ਲੀਜੈਂਡਜ਼ ਲਈ ਖੇਡਦਿਆਂ ਬਿਤਾਇਆ। ਪਰ ਉੱਥੇ ਵੀ ਰੈਗੂਲਰ ਨਹੀਂ ਸਨ ਤੇ 27 ਗੇਮ ਵਿੱਚ ਔਸਤ 7.1 ਮਿੰਟ ਪ੍ਰਤੀ ਗੇਮ, 1.5 ਅੰਕ ਤੇ 1.4 ਰੀਬਾਊਂਡ ਸੀ।

ਸਤਨਾਮ ਸਿੰਘ ਭਾਮਰਾ ਦੱਖਣੀ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ ਲਾਏ ਗਏ ਕੈਂਪ ਦੌਰਾਨ ਪਿਛਲੇ ਸਾਲ ਨਵੰਬਰ ’ਚ ਡੋਪਿੰਗ ਪ੍ਰੀਖਣ ਵਿੱਚ ਨਾਕਾਮ ਰਹੇ ਸਨ। ਉਸ ਤੋਂ ਬਾਅਦ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਉਨ੍ਹਾਂ ਨੂੰ ਅਸਥਾਈ ਤੌਰ ਉੱਤੇ ਮੁਅੱਤਲ ਕਰ ਦਿੱਤਾ ਸੀ। ਉਸ ਵੇਲੇ ਤਾਂ ਉਨ੍ਹਾਂ ਇਸ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਬਾਅਦ ’ਚ ਗ਼ਲਤੀ ਮੰਨ ਲਈ ਸੀ।

ਨਾਡਾ ਵੱਲੋਂ ਲਾਈ ਗਈ ਪਾਬੰਦੀ 19 ਨਵੰਬਰ, 2019 ਤੋਂ ਲਾਗੂ ਹੋਵੇਗੀ ਤੇ 18 ਨਵੰਬਰ, 2021 ਨੂੰ ਖ਼ਤਮ ਹੋ ਜਾਵੇਗੀ। ਇਸ ਸਮੇਂ ਦੌਰਾਨ ਉਹ ਭਾਰਤ ਲਈ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ।

Farmers Protest: ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦਾ ਮਹੀਨਾ ਪੂਰਾ, ਜਾਣੋ ਹੁਣ ਤੱਕ ਕੀ ਰਿਹਾ ਅਹਿਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904