ਕੇਪਟਾਊਨ: ਨਿਊਲੈਂਡਜ਼ ਸਟੇਡੀਅਮ ਵਿੱਚ ਅੱਜ ਸਾਊਥ ਅਫ਼ਰੀਕਾ ਤੇ ਭਾਰਤ ਵਿਚਾਲੇ ਤੀਜਾ ਟੈਸਟ ਮੈਚ ਸ਼ੁਰੂ ਹੋ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਜੋ ਸ਼ੁਰੂਆਤ ਵਿੱਛ ਸਹੀ ਸਾਬਤ ਨਹੀਂ ਹੋਇਆ। ਭਾਰਤ ਦੀ ਸ਼ੁਰੂਆਤ ਕੁਝ ਚੰਗੀ ਨਹੀਂ ਰਹੀ। ਮੁਰਲੀ ਵਿਜੇ 8 ਦੌੜਾਂ ਤੇ ਲੋਕੇਸ਼ ਰਾਹੁਲ ਜ਼ੀਰੋ 'ਤੇ ਆਊਟ ਹੋ ਗਏ। ਭਾਰਤੀ ਕਪਤਾਨ ਵਿਰਾਟ ਕੋਹਲੀ ਵੀ 54 ਤੇ ਅਜੰਕਿਆ ਰਿਹਾਣੇ 9 ਦੌੜਾਂ ਬਣਾ ਕੇ ਆਊਟ ਹੋ ਗਏ। ਪੌਣੇ ਸੱਤ ਵਜੇ ਤੱਕ ਭਾਰਤ ਦਾ ਸਕੌਰ 56 ਓਵਰਾਂ ਵਿੱਚ 125 ਸੀ। ਚਾਰ ਖਿਡਾਰੀ ਪਵੇਲੀਅਨ ਪਰਤ ਗਏ। ਸਾਊਥ ਅਫ਼ਰੀਕੀ ਟੀਮ ਕਲੀਨ ਸਵੀਪ ਕਰਨਾ ਚਾਹੁੰਦੀ  ਤੇਜ਼ ਗੇਂਦਬਾਜ਼ ਵਰਨੋਨ ਫਿਲੈਂਡਰ ਨੇ ਟੀਮ ਇੰਡੀਆ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਤੀਜੇ ਟੈਸਟ ਮੈਚ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੇਗੀ। ਫਿਲੈਂਡਰ ਨੇ ਭਾਰਤ ਨੂੰ ਸਿੱਧੇ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਕਲੀਨ ਸਵੀਪ ਕਰਨਾ ਚਾਹੁੰਦੀ ਹੈ। ਸਾਊਥ ਅਫ਼ਰੀਕਾ ਨੇ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ ਹੈ। ਫਿਲੈਂਡਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ 3-0 ਤੋਂ ਘੱਟ ਕੁਝ ਨਹੀਂ ਚਾਹੀਦਾ। ਫਿਲੈਂਡਰ ਨੇ ਕਿਹਾ, “ਇਹ ਸਾਡੇ ਲਈ ਕ੍ਰਿਕਟ ਦਾ ਇੱਕ ਹੋਰ ਮੈਚ ਹੈ ਪਰ ਅਸੀਂ ਜਿਹੜਾ ਵੀ ਮੈਚ ਖੇਡਦੇ ਹਾਂ, ਉਸ ਨੂੰ ਜਿੱਤਣਾ ਚਾਹੁੰਦੇ ਹਾਂ। ਸਾਡੇ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਸੀਰੀਜ਼ ਪਹਿਲਾਂ ਜਿੱਤ ਚੁੱਕੇ ਹਾਂ ਜਾਂ ਨਹੀਂ।” ਉਨ੍ਹਾਂ ਕਿਹਾ, “ਸਾਡੇ ਲਈ ਇਹ ਮੈਚ ਆਮ ਨਹੀਂ। ਅਸੀਂ ਇਸ ਮੈਚ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੁੰਦੇ ਹਾਂ। ਅਸੀਂ ਮੁੜ ਨੰਬਰ ਇੱਕ ਬਣਨਾ ਚਾਹੁੰਦੇ ਹਾਂ ਤੇ ਇਸ ਲਈ ਹਰ ਟੈਸਟ ਮੈਚ ਜਿੱਤਣਾ ਚਾਹੁੰਦੇ ਹਾਂ।” ਫਿਲੈਂਡਰ ਨੇ ਕਿਹਾ, “ਮੈਂ ਅਜੇ ਤੱਕ ਪਿੱਚ ਨਹੀਂ ਵੇਖੀ ਪਰ ਵਾਂਡਰਸ ਵਿੱਚ ਆਮ ਤੌਰ ‘ਤੇ ਤੇਜ਼ੀ ਤੇ ਉਛਾਲ ਮਿਲਦਾ ਹੈ। ਅਲੱਗ-ਅਲੱਗ ਪਿੱਚਾਂ ‘ਤੇ ਸਾਡੀ ਭੂਮਿਕਾ ਬਦਲ ਜਾਂਦੀ ਹੈ ਪਰ ਸਾਡਾ ਮਕਸਦ ਇੱਕ ਹੀ ਰਹਿੰਦਾ ਹੈ, ਉਹ ਹੈ ਸਿਰਫ਼ ਜਿੱਤਣਾ।”