ਨਵੀਂ ਦਿੱਲੀ: ਟੀਮ ਇੰਡੀਆ ਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਮੰਗਲਵਾਰ 7 ਫਰਵਰੀ ਨੂੰ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਜਿੱਥੇ ਦੋਵੇਂ ਟੀਮਾਂ ਸੀਰੀਜ਼ 'ਚ ਇੱਕ ਸ਼ਾਨਦਾਰ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰਣਗੀਆਂ। ਦੱਸ ਦੇਈਏ ਕਿ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲਾ ਪਹਿਲਾ ਟੀ-20 ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।


ਦੂਜੇ ਟੀ -20 ਮੈਚ 'ਚ ਦੋਵੇਂ ਟੀਮਾਂ ਸਕਾਰਾਤਮਕ ਸ਼ੁਰੂਆਤ ਲਈ ਮੈਦਾਨ 'ਚ ਉਤਰਣਗੀਆਂ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੀ ਨਜ਼ਰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 'ਤੇ ਹੋਵੇਗੀ ਜੋ ਸੱਟ ਤੋਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰ ਰਹੇ ਹਨ। ਇਸ ਦੇ ਨਾਲ ਹੀ ਕੇਐਲ ਰਾਹੁਲ ਤੋਂ ਸ਼ਾਨਦਾਰ ਸ਼ੁਰੂਆਤ ਦੀ ਉਮੀਦ ਕੀਤੀ ਜਾ ਰਹੀ ਹੈ। ਜਾਣੋ ਤੁਸੀਂ ਮੈਚ ਦਾ ਸਿੱਧਾ ਪ੍ਰਸਾਰਣ ਕਦੋਂ ਅਤੇ ਕਿੱਥੇ ਵੇਖ ਸਕਦੇ ਹੋ।

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਦੂਜਾ ਟੀ -20 ਆਈ 7 ਜਨਵਰੀ, 2020 ਨੂੰ ਹੋਵੇਗਾ।

ਦੂਜਾ ਟੀ -20 ਮੈਚ ਹੋਲਕਰ ਸਟੇਡੀਅਮ, ਇੰਦੌਰ ਵਿਖੇ ਖੇਡਿਆ ਜਾਵੇਗਾ।

ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ ਤੇ ਟਾਸ 6.30 ਵਜੇ ਹੋਵੇਗਾ।

ਟੀ-20 ਮੈਚ ਸਟਾਰ ਸਪੋਰਟਸ ਨੈਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ।

ਹਾਟਸਟਾਰ 'ਤੇ ਇੰਡੀਆ ਬਨਾਮ ਸ਼੍ਰੀਲੰਕਾ ਦਾ ਦੂਜਾ ਟੀ-20 ਮੈਚ ਲਾਈਵ ਸਟ੍ਰੀਮਿੰਗ ਉਪਲਬਧ ਹੋਵੇਗੀ।