ਵਰਲਡ ਕੱਪ ਹੋਸਟ ਦਾ ਸਵੀਮਿੰਗ ਪੁਲ ‘ਚ ਬੋਲਡ ਫੋਟੋਸ਼ੂਟ, ਬਿੱਗ ਬੌਸ ‘ਚ ਆ ਚੁੱਕੀ ਨਜ਼ਰ
ਫੇਮਸ ਫੀਮੇਲ ਐਂਕਰਾਂ ‘ਚ ਸ਼ਾਮਲ ਕ੍ਰਿਸ਼ਮਾ ਕੋਟਕ ਇਨ੍ਹੀਂ ਦਿਨੀਂ ਇੰਗਲੈਂਡ ‘ਚ ਕ੍ਰਿਕਟ ਵਰਲਡ ਕੱਪ ਨੂੰ ਹੋਸਟ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣਾ ਬੋਲਡ ਫੋਟੋਸ਼ੂਟ ਕਰਵਾਇਆ ਹੈ ਜਿਸ ਕਰਕੇ ਉਹ ਸੁਰਖੀਆਂ ‘ਚ ਛਾ ਗਈ ਹੈ।
ਇੰਗਲੈਂਡ ‘ਚ ਜਨਮੀ ਕ੍ਰਿਸ਼ਮਾ ਕਰੀਬ 22 ਸਾਲਾਂ ਤੋਂ ਭਾਰਤ ‘ਚ ਰਹਿ ਰਹੀ ਹੈ। ਉਸ ਨੇ ਇੱਕ ਟੀਚਰ ਬਣਨ ਦਾ ਸੁਪਨਾ ਲਿਆ ਸੀ ਪਰ ਬਾਅਦ ‘ਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਜ਼ਿਆਦਾ ਦਿਲਚਸਪੀ ਮਾਡਲਿੰਗ ਤੇ ਐਕਟਿੰਗ ਵੱਲ ਹੈ।
ਉਨ੍ਹਾਂ ਨੇ ਸਿਰਫ ਕ੍ਰਿਕਟ ਸੀਰੀਜ਼ ‘ਚ ਐਂਕਰ ਦੇ ਤੌਰ ‘ਤੇ ਹੀ ਨਹੀਂ ਸਗੋਂ ਰਿਐਲਟੀ ਸ਼ੋਅ ਬਿੱਗ ਬੌਸ ਦੇ ਸੀਜ਼ਨ 6 ‘ਚ ਜਾ ਕੇ ਵੀ ਫੇਮ ਹਾਸਲ ਕੀਤਾ।
ਇੱਕ ਇੰਟਰਵਿਊ ਦੌਰਾਨ ਕ੍ਰਿਸ਼ਮਾ ਨੇ ਆਪਣੇ ਤਜ਼ਰਬੇ ਬਾਰੇ ਗੱਲ ਕਰਦੇ ਹੋਏ ਕਿਹਾ, “ਮੈਨੂੰ ਆਪਣੇ ਵੱਲੋਂ ਪਹਿਲੀ ਵਾਰ ਕ੍ਰਿਕਟ ਮੈਚ ਦੀ ਮੇਜ਼ਬਾਨੀ ਕੀਤੀ ਯਾਦ ਹੈ।
ਜੀ ਹਾਂ, ਕ੍ਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਬੇਹੱਦ ਬੋਲਡ ਅੰਦਾਜ਼ ‘ਚ ਪੂਲ ‘ਚ ਡੁੱਬਕੀ ਮਾਰਦੀ ਨਜ਼ਰ ਆ ਰਹੀ ਹੈ।
ਆਪਣੇ ਤਜਰਬਿਆਂ ਬਾਰੇ ਦੱਸਦੇ ਹੋਏ ਉਸ ਨੇ ਕਿਹਾ, “ਤੁਸੀਂ ਵਿਰਾਟ ਕੋਹਲੀ ਲਈ ਸਵਾਲ ਤਿਆਰ ਕੀਤੇ ਹੋਣਗੇ, ਪਰ ਕ੍ਰਿਸ ਗੇਲ ਆ ਜਾਂਦੇ ਹਨ, ਉਸ ਸਮੇਂ ਤੁਹਾਡੇ ਕੋਲ ਜ਼ਰੂਰੀ ਜਾਣਕਾਰੀ ਨਹੀਂ ਹੋਵੇਗੀ ਤਾਂ ਤੁਹਾਨੂੰ ਹਮੇਸ਼ਾ ਆਪਣੇ ਕੰਮ ਪ੍ਰਤੀ ਖੁਦ ਨੂੰ ਤਿਆਰ ਰੱਖਣਾ ਪਵੇਗਾ।”
ਉਸ ਨੇ ਕਿਹਾ, “ਮੈਂ ਪਹਿਲਾਂ ਕਦੇ ਟੀਵੀ ਲਈ ਕੰਮ ਨਹੀਂ ਸੀ ਕੀਤਾ, ਪਰ ਇੱਕ ਵਾਰ ਜੇਕਰ ਤੁਸੀਂ ਲਾਈਵ ਟੀਵੀ ਕੀਤਾ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਭਾਵੇਂ ਤੁਹਾਡੇ ਕੋਲ ਕੋਈ ਵੀ ਪਲੇਟਫਾਰਮ ਕਿਉਂ ਨਾ ਹੋਵੇ। ਤੁਸੀਂ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ, ਫੇਰ ਭਾਵੇਂ ਉਹ ਵਿਰਾਟ ਕੋਹਲ਼ੀ ਹੈ ਜਾਂ ਕ੍ਰਿਸ ਗੇਲ।”