✕
  • ਹੋਮ

ਚੋਣ ਨਤੀਜੇ 2026

WEST BENGAL  (293/293)To Win - 147
207
BJP
80
TMC
02
LF+ISF
02
CONG
02
OTH
ASSAM  (126/126)To Win - 64
102
BJP+
19
CONG+
05
OTH
TAMIL NADU  (234/234)To Win - 118
107
TVK
74
DMK+
53
ADMK+
00
OTH
KERALAM  (140/140)To Win - 71
102
CONG+
35
LEFT+
03
OTH
PUDUCHERRY  (30/30)To Win - 16
18
BJP+
06
CONG+
06
OTH
(Source: ECI/ABP News)

ਪਾਕਿ ਫਤਹਿ ਕਰਨ ਵਾਲੀ ਜੂਨੀਅਰ ਟੀਮ ਬਾਰੇ ਦਿਲ ਖੋਲ੍ਹ ਕੇ ਬੋਲੇ ਸੀਨੀਅਰ ਖਿਡਾਰੀ

ਏਬੀਪੀ ਸਾਂਝਾ   |  30 Jan 2018 03:50 PM (IST)
ਪਾਕਿ ਫਤਹਿ ਕਰਨ ਵਾਲੀ ਜੂਨੀਅਰ ਟੀਮ ਬਾਰੇ ਦਿਲ ਖੋਲ੍ਹ ਕੇ ਬੋਲੇ ਸੀਨੀਅਰ ਖਿਡਾਰੀ
1

ਹਰਭਜਨ ਸਿੰਘ ਨੇ ਵੀ ਟਵੀਟ ਕਰਦਿਆਂ ਕਿਹਾ,ਭਾਰਤ-ਪਾਕਿਸਤਾਨ ਅੰਡਰ-19 ਮੁਕਾਬਲੇ ਵਿੱਚ ਸਾਡੇ ਸ਼ੁਭਮਨ ਗਿੱਲ ਨੇ ਬਿਹਤਰੀਨ ਸੈਂਕੜਾ ਜੜਿਆ, ਮਾਣ ਹੈ। ਇਵੇਂ ਹੀ ਪ੍ਰਦਰਸ਼ਨ ਕਰਦੇ ਰਹੋ, ਕੱਪ ਜਿੱਤ ਕੇ ਮੁੜਿਓ। ਰਾਹੁਲ ਦ੍ਰਵਿੜ ਸ਼ਾਨਦਾਰ।

2

ਧਮਾਕੇਦਾਰ ਬੱਲੇਬਾਜ਼ ਵਿਰੇਂਦਰ ਸਹਿਵਾਗ ਨੇ ਕਿਹਾ,ਨਿਰਦਈ ਪ੍ਰਦਰਸ਼ਨ.. ਮੁੰਡਿਆਂ ਦੀ ਸ਼ਾਨਦਾਰ ਜਿੱਤ, ਪਾਕਿਸਤਾਨ ਨੂੰ ਬੁਰੀ ਤਰ੍ਹਾਂ ਮੈਚ ਤੋਂ ਬਾਹਰ ਕਰ ਦਿੱਤਾ। ਫਾਈਨਲ ਲਈ ਸ਼ੁਭਕਾਮਨਾਵਾਂ।

3

ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਵੀ ਭਾਰਤੀ ਟੀਮ ਦੀ ਜਿੱਤ 'ਤੇ ਆਪਣਾ ਵਧਾਈ ਸੰਦੇਸ਼ ਭੇਜਿਆ ਤੇ ਕਿਹਾ,ਦਬਦਬਾ ਕਾਇਮ ਕਰ ਹਰ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ, ਫਾਈਨਲ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

4

ਮੁਹੰਮਦ ਕੈਫ ਨੇ ਲਿਖਿਆ,ਸ਼ੁਭਮਨ ਗਿੱਲ ਦੇ ਬਿਹਤਰੀਨ ਸੈਂਕੜੇ ਤੇ ਇਸ਼ਾਨ ਪੋਰੇਲ ਦੀ ਧਮਾਕੇਦਾਰ ਗੇਂਦਬਾਜ਼ੀ। ਸਾਡਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।

5

ਵੀ.ਵੀ.ਐਸ. ਲਕਸ਼ਮਣ ਨੇ ਲਿਖਿਆ,ਅੰਡਰ-19 ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਖਾਸਕਰ ਫੀਲਡਿੰਗ ਤੋਂ ਕਾਫੀ ਇੰਪ੍ਰੈਸ ਹਾਂ ਜਿਸ ਨੇ ਪਾਕਿਸਤਾਨੀ ਟੀਮ ਨੂੰ ਮੁਕਾਬਲੇ ਵਿੱਚ ਵਾਪਸੀ ਦਾ ਬਿਲਕੁਲ ਵੀ ਮੌਕਾ ਨਹੀਂ ਦਿੱਤਾ। ਫਾਈਨਲ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।

6

ਇਸ ਜਿੱਤ 'ਤੇ ਕਈ ਦਿੱਗਜ ਖਿਡਾਰੀਆਂ ਨੇ ਰਾਹੁਲ ਦ੍ਰਵਿੜ ਦੀ ਕੋਚਿੰਗ ਦੀ ਖੂਬ ਸ਼ਲਾਘਾ ਕਰਦਿਆਂ ਟੀਮ ਨੂੰ ਦਿਲ ਖੋਲ੍ਹ ਕੇ ਵਧਾਈ ਦਿੱਤੀ।

7

ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੁਭਮਨ ਗਿੱਲ ਦੀਆਂ ਨਾਬਾਦ 102 ਦੌੜਾਂ ਦੀ ਮਦਦ ਨਾਲ 273 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ ਸਿਰਫ 69 ਦੌੜਾਂ 'ਤੇ ਹੀ ਆਲ ਆਊਟ ਹੋ ਗਈ।

8

ਸ਼ੁਭਮਨ ਗਿੱਲ ਦੇ ਧੂੰਆਂਧਾਰ ਸੈਂਕੜੇ ਤੇ ਇਸ਼ਾਨ ਪੋਰੇਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਭਾਰਤ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁਹੰਚ ਗਿਆ ਹੈ।

  • ਹੋਮ
  • ਖੇਡਾਂ
  • ਪਾਕਿ ਫਤਹਿ ਕਰਨ ਵਾਲੀ ਜੂਨੀਅਰ ਟੀਮ ਬਾਰੇ ਦਿਲ ਖੋਲ੍ਹ ਕੇ ਬੋਲੇ ਸੀਨੀਅਰ ਖਿਡਾਰੀ
About us | Advertisement| Privacy policy
© Copyright@2026.ABP Network Private Limited. All rights reserved.