✕
  • ਹੋਮ

ਵੌਜ਼ਨਿਆਕੀ ਨੇ ਫੈਨਸ ਨੂੰ ਦਿੱਤਾ ਝਟਕਾ

ਏਬੀਪੀ ਸਾਂਝਾ   |  29 Jun 2016 05:48 PM (IST)
1

ਮਹਿਲਾ ਵਰਗ 'ਚ ਹੀ ਅਮਰੀਕਾ ਦੀ ਕ੍ਰਿਸਟੀਨਾ ਮੈਕਹੇਲ, ਗ੍ਰੇਟ ਬ੍ਰਿਟੇਨ ਦੀ ਤਾਰਾ ਮੂਰ, ਕਜ਼ਾਕਸਤਾਨ ਦੀ ਯੂਲੀਆ ਪੁਟਿੰਟਸੇਵਾ, ਹੰਗਰੀ ਦੀ ਟੀਮੀਆ ਬਾਬੋਸ ਅਤੇ ਇਟਲੀ ਦੀ ਰੌਬਰਟਾ ਵਿੰਚੀ ਨੇ ਵੀ ਜੇਤੂ ਸ਼ੁਰੂਆਤ ਕੀਤੀ।

2

3

ਸੇਰੇਨਾ ਵਿਲੀਅਮਸ ਨੇ ਇਹ ਮੈਚ 6-2, 6-4 ਦੇ ਫਰਕ ਨਾਲ ਜਿੱਤਿਆ। ਇਹ ਸੇਰੇਨਾ ਵਿਲੀਅਮਸ ਦੀ ਵਿੰਬੈਲਡਨ ਗ੍ਰੈਂਡ ਸਲੈਮ ਦੀ 80ਵੀਂ ਜਿੱਤ ਹੈ। ਬੀਤੇ ਸਾਲ ਸੇਰੇਨਾ ਵਿਲੀਅਮਸ ਨੇ ਵਿੰਬੈਲਡਨ ਗ੍ਰੈਂਡ ਸਲੈਮ 'ਤੇ ਕਬਜਾ ਕੀਤਾ ਸੀ।

4

ਸੇਰੇਨਾ ਵਿਲੀਅਮਸ ਨੇ ਦਮਦਾਰ ਆਗਾਜ਼ ਕਰਦੇ ਹੋਏ ਜਿੱਤ ਦਰਜ ਕਰ ਦੂਜੇ ਦੌਰ 'ਚ ਐਂਟਰੀ ਕਰ ਲਈ ਜਦਕਿ ਕੈਰੋਲੀਨ ਵੌਜ਼ਨਿਆਕੀ ਪਹਿਲੇ ਦੌਰ 'ਚ ਹਾਰ ਕਰ ਟੂਰਨਾਮੈਂਟ ਤੋਂ ਬਾਹਰ ਹੋ ਗਈ।

5

ਵਿੰਬੈਲਡਨ ਗ੍ਰੈਂਡ ਸਲੈਮ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਪਹਿਲੇ ਦੌਰ 'ਚ ਹੀ ਮਹਿਲਾ ਵਰਗ 'ਚ ਕੁਝ ਦਮਦਾਰ ਮੈਚ ਵੇਖਣ ਨੂੰ ਮਿਲੇ।

6

ਦੂਜੇ ਪਾਸੇ ਡੈਨਮਾਰਕ ਦੀ ਕੈਰੋਲੀਨ ਵੌਜ਼ਨਿਆਕੀ ਆਪਣੇ ਪਹਿਲੇ ਦੌਰ ਦੇ ਮੈਚ 'ਚ ਰੂਸ ਦੀ ਸਵੈਤਲਾਨਾ ਕੁਜ਼ਨੈਤਸੋਵਾ ਤੋਂ ਹਰ ਗਈ। ਕੁਜ਼ਨੈਤਸੋਵਾ ਨੇ ਇਹ ਮੈਚ ਸਿਧੇ ਸੈਟਾਂ 'ਚ 7-5, 6-4 ਦੇ ਫਰਕ ਨਾਲ ਜਿੱਤਿਆ। ਖਰਾਬ ਫਾਰਮ ਨਾਲ ਜੂਝ ਰਹੀ ਵੌਜ਼ਨਿਆਕੀ ਵਿੰਬੈਲਡਨ ਦੇ ਪਹਿਲੇ ਦੌਰ 'ਚ ਹਾਰ ਕਰ ਆਪਣੇ ਫੈਨਸ ਨੂੰ ਇੱਕ ਵੀ ਜਿੱਤ ਦਾ ਤੋਹਫਾ ਨਹੀਂ ਦੇ ਸਕੀ।

7

ਸੇਰੇਨਾ ਵਿਲੀਅਮਸ ਨੇ ਆਪਣੇ ਪਹਿਲੇ ਦੌਰ ਦੇ ਮੈਚ 'ਚ ਰਾਇਲ ਬਾਕਸ ਦੀ ਅਗਲੀ ਕਤਾਰ 'ਚ ਬੈਠੀ ਆਪਣੀ ਮਾਂ ਸਾਹਮਣੇ ਜਿੱਤ ਦਰਜ ਕੀਤੀ। ਸੇਰੇਨਾ ਨੇ ਸਵਿਟਜ਼ਰਲੈਂਡ ਦੀ ਖਿਡਾਰਨ ਆਮਰਾ ਸੈਡਕੋਵਿਚ ਨੂੰ ਮਾਤ ਦਿੱਤੀ।

  • ਹੋਮ
  • ਖੇਡਾਂ
  • ਵੌਜ਼ਨਿਆਕੀ ਨੇ ਫੈਨਸ ਨੂੰ ਦਿੱਤਾ ਝਟਕਾ
About us | Advertisement| Privacy policy
© Copyright@2026.ABP Network Private Limited. All rights reserved.