✕
  • ਹੋਮ

ਗਰਭ 'ਚ ਹੀ ਟੈਨਿਸ ਦੀਆਂ ਕਹਾਣੀਆਂ ਸੁਣ ਜਨਮੀ ਖਿਡਾਰਨ ਨੇ ਸਿਰਜਿਆ ਇਤਿਹਾਸ

ਏਬੀਪੀ ਸਾਂਝਾ   |  16 Sep 2018 02:34 PM (IST)
1

ਟੈਨਿਸ ਦੇ ਤਿੰਨਾਂ ਤਰ੍ਹਾਂ ਦੇ ਕੋਰਟ ਤੇ ਖੇਡਣ 'ਚ ਮਾਹਿਰ ਸੈਰੇਨਾ ਵਿਲੀਅਮਸ ਹਾਲ ਹੀ 'ਚ ਅਮਰੀਕੀ ਓਪਨ 'ਚ ਚੇਅਰ ਅੰਪਾਇਰ ਨਾਲ ਹੋਏ ਝਗੜੇ ਤੇ ਕੁਝ ਸਮਾਂ ਪਹਿਲਾਂ ਪੂਰੇ ਸਰੀਰ ਨੂੰ ਢੱਕਣ ਵਾਲਾ ਕੈਟਸੂਟ ਪਹਿਨਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਆਲੋਚਕਾਂ ਦੇ ਨਿਸ਼ਾਨੇ 'ਤੇ ਰਹੀ ਸੀ ਪਰ ਇਹ ਟੈਨਿਸ ਦੀ ਸ਼ਾਨਦਾਰ ਖਿਡਾਰਨ ਇਨ੍ਹਾਂ ਕਠਿਨਾਈਆਂ ਤੋਂ ਰੁਕਣ ਵਾਲੀ ਨਹੀਂ।

2

ਸੈਰੇਨਾ ਦੀ ਗਤੀ ਦੀ ਗੱਲ ਕਰੀਏ ਤਾਂ 2013 ਦੇ ਆਸਟਰੇਲੀਅਨ ਓਪਨ 'ਚ ਸੈਰੇਨਾ ਨੇ 128.6 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਰਵਿਸ ਕੀਤੀ ਸੀ। ਸੈਰੇਨਾ ਦੇ ਫੋਰਹੈਡ ਤੇ ਬੈਕਹੈਡ ਸ਼ੌਟਸ ਦੇ ਨਾਲ-ਨਾਲ ਉਸ ਦੇ ਓਵਰਹੈਡ ਸ਼ੌਟਸ ਵੀ ਵਿਰੋਧੀ ਖਿਡਾਰੀਆਂ ਲਈ ਸਿਰਦਰਦੀ ਬਣੇ ਰਹੇ।

3

ਸੈਰੇਨਾ ਬੇਸਲਾਈਨ ਖਿਡਾਰਨ ਹੈ ਤੇ ਰੈਲੀ ਨੂੰ ਤੁਰੰਤ ਆਪਣੇ ਕਾਬੂ 'ਚ ਲੈ ਲੈਣ ਕਾਰਨ ਉਹ ਆਪਣੇ ਵਿਰੋਧੀ ਖਿਡਾਰੀ 'ਤੇ ਭਾਰੀ ਪੈਂਦੀ ਹੈ। ਬਹੁਤ ਸਾਰੇ ਲੋਕ ਉਸ ਨੂੰ ਮਹਿਲਾ ਟੈਨਿਸ ਦੇ ਇਤਿਹਾਸ ਦੀ ਮਹਾਨ ਖਿਡਾਰਨ ਮੰਨਦੇ ਹਨ।

4

ਸੈਰੇਨਾ ਦੇ ਕੱਦ-ਕਾਠ ਤੇ ਮਜ਼ਬੂਤ ਸਰੀਰ ਨੂੰ ਦੇਖਦਿਆਂ ਉਸਦੇ ਪਿਤਾ ਨੇ ਉਸਨੂੰ ਜ਼ਬਰਦਸਤ ਖੇਡ ਲਈ ਪ੍ਰੇਰਿਤ ਕੀਤਾ ਤੇ ਮੁਸ਼ਕਲ ਹਾਲਾਤ ਨੂੰ ਸੌਖਾ ਬਣਾ ਕੇ ਜਿੱਤਣ ਦਾ ਹੁਨਰ ਸਿਖਾਇਆ।

5

ਉਸ ਸਮੇਂ ਸੈਰੇਨਾ ਦਸ ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ 'ਚ ਪਹਿਲੇ ਨੰਬਰ 'ਤੇ ਸੀ। ਟੂਰਨਾਮੈਂਟ 'ਚ ਉਸ ਦਾ ਰਿਕਾਰਡ 46-3 ਸੀ। 1995 'ਚ ਦੋਵਾਂ ਭੈਣਾਂ ਨੂੰ ਮੈਸੀ ਦੀ ਅਕਾਦਮੀ 'ਚੋਂ ਹਟਾ ਲਿਆ ਗਿਆ ਤੇ ਟਰੇਨਿੰਗ ਦਾ ਪੂਰਾ ਜਿੰਮਾ ਉਨ੍ਹਾਂ ਦੇ ਪਿਤਾ ਨੇ ਸਾਂਭ ਲਿਆ।

6

ਸੈਰੇਨਾ ਤੇ ਵੀਨਸ ਦੇ ਟੈਨਿਸ ਦੀ ਬਿਹਤਰ ਟਰੇਨਿੰਗ ਲਈ ਪਰਿਵਾਰ ਨੇ ਫਲੋਰਿਡਾ 'ਚ ਵੈਸਟ ਪਾਮ ਬੀਚ ਜਾਣ ਦਾ ਫੈਸਲਾ ਕੀਤਾ। ਇੱਥੇ ਰਿਕ ਮੈਸੀ ਦੀ ਟੈਨਿਸ ਅਕਾਦਮੀ 'ਚ ਉਨ੍ਹਾਂ ਟਰੇਨਿੰਗ ਲਈ। ਸੈਰੇਨਾ ਨੇ ਯੂਨੀਅਰ ਟੂਰਨਾਮੈਂਟਾਂ 'ਚ ਧੂਮ ਮਚਾਉਣੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਦੇ ਪਿਤਾ ਨੇ ਸੈਰੇਨਾ ਨੂੰ ਟੂਰਨਾਮੈਂਟ 'ਚ ਜਾਣ ਤੋਂ ਰੋਕ ਦਿੱਤਾ। ਇਸ ਦੀ ਵਜ੍ਹਾ ਸੀ ਕਿ ਇਕ ਤਾਂ ਉਹ ਬੇਟੀਆਂ ਦੀ ਪੜ੍ਹਾਈ ਲਈ ਚਿੰਤਤ ਸਨ ਤੇ ਦੂਜਾ ਉਨ੍ਹਾਂ ਨੂੰ ਆਪਣੀਆਂ ਬੇਟੀਆਂ ਨਾਲ ਰੰਗ-ਭੇਦ ਕੀਤੇ ਜਾਣ ਦਾ ਖਦਸ਼ਾ ਸੀ।

7

ਸੈਰੇਨਾ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਪਰਿਵਾਰ ਕੈਲੇਫੋਰਨੀਆ ਜਾ ਕੇ ਵੱਸ ਗਿਆ। ਉੱਥੇ ਹੀ ਤਿੰਨ ਸਾਲ ਦੀ ਸੈਰੇਨਾ ਨੇ ਟੈਨਿਸ ਖੇਡਣਾ ਸ਼ੁਰੂ ਕੀਤਾ। ਉਨ੍ਹਾਂ ਦੇ ਪਿਤਾ ਨੇ ਸੈਰੇਨਾ ਤੇ ਉਸ ਦੀ ਵੱਡੀ ਭੈਣ ਵੀਨਸ ਨੂੰ ਘਰ ਹੀ ਪੜ੍ਹਾਉਣ ਦਾ ਫੈਸਲਾ ਲਿਆ ਤਾਂ ਜੋ ਉਨ੍ਹਾਂ ਦੀ ਟੈਨਿਸ ਪ੍ਰੈਕਟਿਸ 'ਤੇ ਕੋਈ ਅਸਰ ਨਾ ਪਵੇ।

8

26 ਸਤੰਬਰ, 1981 ਨੂੰ ਮਿਸ਼ੀਗਨ 'ਚ ਜਨਮੀ ਸੈਰੇਨਾ ਨੂੰ ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪਿਤਾ ਟੈਨਿਸ ਖਿਡਾਰੀ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਆਪਣੀ ਪਤਨੀ ਨੂੰ ਉਸ ਦੀ ਗਰਭਅਵਸਥਾ ਦੌਰਾਨ ਹੀ ਟੈਨਿਸ ਨਾਲ ਜੁੜੀਆਂ ਕਿਤਾਬਾਂ ਪੜ੍ਹਨ ਲਈ ਦਿੱਤੀਆਂ, ਟੈਨਿਸ ਦੇ ਮੈਚ ਦਿਖਾਏ ਤੇ ਮਹਾਨ ਖਿਡਾਰੀਆਂ ਦੇ ਕਿੱਸੇ ਸੁਣਾਏ।

9

ਸੈਰੇਨਾ ਵਿਲੀਅਮਸ ਵਿਸ਼ਵ ਟੈਨਿਸ ਦੀ ਬਿਹਤਰੀਨ ਖਿਡਾਰਨ ਹੈ। ਉਸ ਦੇ ਓਵਰਹੈੱਡ ਸ਼ੌਟਸ ਤੇ ਹਰ ਹਾਲ 'ਚ ਜਿੱਤਣ ਦਾ ਜਜ਼ਬਾ ਉਸ ਨੂੰ ਹੋਰ ਬਿਹਤਰ ਬਣਾਉਂਦਾ ਹੈ।

  • ਹੋਮ
  • ਖੇਡਾਂ
  • ਗਰਭ 'ਚ ਹੀ ਟੈਨਿਸ ਦੀਆਂ ਕਹਾਣੀਆਂ ਸੁਣ ਜਨਮੀ ਖਿਡਾਰਨ ਨੇ ਸਿਰਜਿਆ ਇਤਿਹਾਸ
About us | Advertisement| Privacy policy
© Copyright@2026.ABP Network Private Limited. All rights reserved.