ਨਵੀਂ ਦਿੱਲੀ - BCCI ਪ੍ਰਧਾਨ ਅਨੁਰਾਗ ਠਾਕੁਰ ਨੇ ICC ਚੇਅਰਮੈਨ ਸ਼ਸ਼ਾਂਕ ਮਨੋਹਰ 'ਤੇ ਟਿੱਪਣੀ ਕਰਦਿਆਂ ਉਨ੍ਹਾਂ 'ਤੇ ਆਰੋਪ ਲਗਾਇਆ ਕਿ ਉਨ੍ਹਾਂ ਨੇ BCCI ਨੂੰ ਉਸ ਵੇਲੇ ਛੱਡਿਆ ਜਦ 'ਡੁਬਦੇ ਜਹਾਜ਼ ਦੇ ਕਪਤਾਨ' ਵਾਂਗ ਉਸਨੂੰ ਸ਼ਸ਼ਾਂਕ ਦੀ ਲੋੜ ਸੀ। BCCI ਨੇ ICC ਨੂੰ ਉਸਦੇ ਪ੍ਰਸਤਾਵਿਤ ਦੋ ਸਤਰੀ ਟੈਸਟ ਫਾਰਮੈਟ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ। ਚੈਂਪੀਅਨਸ ਟਰਾਫੀ 2017 ਦੇ ਬਜਟ 'ਤੇ ਵੀ BCCI ਨੇ ਸਵਾਲ ਚੁੱਕੇ। ਚੈਂਪੀਅਨਸ ਟਰਾਫੀ ਇੰਗਲੈਂਡ 'ਚ ਖੇਡੀ ਜਾਣੀ ਹੈ। ਮਨੋਹਰ ਨੇ ਸਾਫ ਕੀਤਾ ਕਿ BCCI ਦੇ ਹਿਤਾਂ ਨੂੰ ਵੇਖਣਾ ਹੁਣ ਉਨ੍ਹਾਂ ਦੀ ਜਿੰਮੇਵਾਰੀ ਨਹੀਂ ਹੈ। ਇਸਤੋਂ ਬਾਅਦ ਅਨੁਰਾਗ ਠਾਕੁਰ ਨੇ ਖੁਲੇ ਤੌਰ 'ਤੇ ਸ਼ਸ਼ਾਂਕ ਮਨੋਹਰ ਦੀ ਆਲੋਚਨਾ ਕੀਤੀ ਹੈ।
ਬੋਰਡ ਦੇ ਸਾਬਕਾ ਪ੍ਰਧਾਨ ਦੇ ਖਿਲਾਫ ਗਲਬਾਤ ਕਰਦਿਆਂ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ 'ਇਸ ਨਾਲ ਕੋਈ ਫਰਕ ਨਾਲ ਪੈਂਦਾ ਕਿ ਮੈਂ ICC ਚੇਅਰਮੈਨ ਦੇ ਬਿਆਨ ਤੋਂ ਨਾਰਾਜ ਹਾਂ ਜਾਂ ਨਹੀਂ। ਪਰ ਪ੍ਰਧਾਨ ਦੇ ਤੌਰ 'ਤੇ ਮੈਨੂੰ ਇਹ ਦੱਸਣ ਦੀ ਲੋੜ ਹੈ ਕਿ ਮੇਰੇ ਬੋਰਡ ਦੇ ਮੈਂਬਰ ਕੀ ਮਹਿਸੂਸ ਕਰਦੇ ਹਨ।' ਉਨ੍ਹਾਂ ਨੇ ਕਿਹਾ 'ਜਦ ਬੋਰਡ ਨੂੰ ਪ੍ਰਧਾਨ ਦੇ ਤੌਰ 'ਤੇ ਮਨੋਹਰ ਦੀ ਲੋੜ ਸੀ (ਸੁਪ੍ਰੀਮ ਕੋਰਟ 'ਚ ਕਾਨੂੰਨੀ ਲੜਾਈ ਦੇ ਦੌਰਾਨ) ਤਾਂ ਉਸ ਵੇਲੇ ਓਹ ਬੋਰਡ ਨੂੰ ਵਿਚਾਲੇ ਛੱਡ ਕੇ ਚਲੇ ਗਏ। ਇਹ ਅਜਿਹਾ ਸੀ ਜਿਵੇਂ ਜਹਾਜ਼ ਦਾ ਕਪਤਾਨ ਡੁਬਦੇ ਜਹਾਜ਼ ਨੂੰ ਛਡ ਕਰ ਚਲਾ ਜਾਂਦਾ ਹੈ।'
ਟੀਮ ਇੰਡੀਆ ਦੇ ਚੈਂਪੀਅਨਸ ਟਰਾਫੀ ਖੇਡਣ 'ਤੇ ਸਸਪੈਂਸ
BCCI ਅਤੇ ICC ਵਿਚਾਲੇ ਖੜਕ ਗਈ ਹੈ। ਦੋਨੇ ਸੰਘਾਂ ਵਿਚਾਲੇ ਕੁਝ ਵੀ ਸਹੀ ਨਹੀਂ ਚਲ ਰਿਹਾ। ਦੋਨੇ ਕ੍ਰਿਕਟ ਸੰਘਾਂ ਵਿਚਾਲੇ ਕਾਫੀ ਤਨਾਤਨੀ ਚਲ ਰਹੀ ਹੈ। ਖਬਰਾਂ ਅਨੁਸਾਰ ਸਾਬਕਾ BCCI ਪ੍ਰਧਾਨ ਅਤੇ ਮੌਜੂਦਾ ICC ਚੇਅਰਮੈਨ ਸ਼ਸ਼ਾਂਕ ਮਨੋਹਰ ਭਾਰਤੀ ਬੋਰਡ ਦੀ ਹੀ ਮਦਦ ਨਹੀਂ ਕਰ ਰਹੇ। ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲੈਕੇ ਬੋਰਡ ਨੇ ICC ਤੋਂ ਮਦਦ ਮੰਗੀ ਸੀ ਜਿਸਨੂੰ ICC ਨੇ ਅਨਸੁਣਾ ਕਰ ਦਿੱਤਾ। ਇਸਤੋਂ ਬਾਅਦ ICC ਨੇ ਅਗਲੇ ਸਾਲ ਇੰਗਲੈਂਡ 'ਚ 1 ਤੋਂ 18 ਜੂਨ ਤਕ ਹੋਣ ਵਾਲੀ ਚੈਂਪੀਅਨਸ ਟਰਾਫੀ ਦੇ ਲਈ 13 ਕਰੋੜ 50 ਲੱਖ ਡਾਲਰ (ਲਗਭਗ 904 ਕਰੋੜ ਰੁਪਏ) ਦਾ ਬਜਟ ਰੱਖਣ ਦਾ ਫੈਸਲਾ ਕਰ ਲਿਆ। ਦੁਬਈ 'ਚ ਹੋਈ ਫਾਈਨੈਂਸ ਕਮੇਟੀ ਦੀ ਬੈਠਕ 'ਚ ਭਾਰਤ ਨੂੰ ਹੀ ਬਾਹਰ ਕਰ ਦਿੱਤਾ ਸੀ।
ਇਸਤੋਂ ਬਾਅਦ ਤਾਂ BCCI ਦਾ ਪਾਰਾ ਹੋ ਚੜ੍ਹ ਗਿਆ ਅਤੇ BCCI ਦੇ ਸਕੱਤਰ ਅਜੈ ਸ਼ਿਰਕੇ ਨੇ ਚੈਂਪੀਅਨਸ ਟਰਾਫੀ ਤੋਂ ਹਟਣ ਤਕ ਦੀ ਧਮਕੀ ਦੇ ਦਿੱਤੀ। ਸ਼ਿਰਕੇ ਨੇ ਕਿਹਾ ਕਿ ਉਨ੍ਹਾਂ ਲਈ ਇਹ ਸ਼ਰਮਨਾਕ ਹੈ। BCCI ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸ਼ਸ਼ਾਂਕ ਮਨੋਹਰ ਨੂੰ ਸੁਨਿਹਾ ਲਾਇਆ ਗਿਆ ਸੀ ਕਿ ਭਾਰਤ ਚੈਂਪੀਆ ਸ ਟਰਾਫੀ ਤੋਂ ਹਟ ਸਕਦਾ ਹੈ। ਖਬਰਾਂ ਹਨ ਕਿ ਜਵਾਬ 'ਚ ਸ਼ਸ਼ਾਂਕ ਮਨੋਹਰ ਨੇ ਕਿਹਾ ਕਿ ਜੋ ਹਟਣਾ ਚਾਹੁੰਦਾ ਹੈ ਹਟ ਜਾਵੇ।
ਅਨੁਰਾਗ ਠਾਕੁਰ ਅਤੇ ਸ਼ਿਰਕੇ ਨੇ ਹੀ ਜਗਮੋਹਨ ਡਾਲਮੀਆ ਦੇ ਨਿਧਨ ਤੋਂ ਬਾਅਦ ਮਨੋਹਰ ਨੂੰ ICC ਚੇਅਰਮੈਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। BCCI ਦੇ ਆਸਰੇ ਹੀ ਮਨੋਹਰ ICC ਦੇ ਪਹਿਲੇ ਸੁਤੰਤਰ ਚੇਅਰਮੈਨ ਬਣੇ ਸਨ। ਪਰ ਹੁਣ ਇਹ ਮਾਹੌਲ ਬਣ ਗਿਆ ਹੈ ਕਿ ਉਨ੍ਹਾਂ ਨੇ ਇਸ ਅਹੁਦੇ 'ਤੇ ਆਉਣ ਤੋਂ ਬਾਅਦ BCCI ਨੂੰ ਹੀ ਸੁਣਨਾ ਬੰਦ ਕਰ ਦਿੱਤਾ ਹੈ।
ਕਿਉਂ ਹੋ ਰਹੀ ਹੈ ਟੱਕਰ
BCCI ਨੂੰ ਇਸੇ ਸਾਲ 8 ਮਾਰਚ ਤੋਂ 3 ਅਪ੍ਰੈਲ ਤਕ ਟੀ-20 ਵਿਸ਼ਵ ਕਪ ਕਰਵਾਉਣ ਲਈ ICC ਨੇ 4 ਕਰੋੜ 50 ਲੱਖ ਡਾਲਰ (ਲਗਭਗ 301 ਕਰੋੜ ਰੁਪਏ) ਦਾ ਬਜਟ ਦਿੱਤਾ ਸੀ। ਪਰ ਇੰਗਲੈਂਡ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਇਸਤੋਂ ਤਿੰਨ ਗੁਣਾ ਰਾਸ਼ੀ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇੰਗਲੈਂਡ 'ਚ ਮੇਜ਼ਬਾਨ ਦੇਸ਼ ਨੂੰ ਸਿਰਫ 15 ਮੈਚਾਂ ਦੀ ਮੇਜ਼ਬਾਨੀ ਕਰਨੀ ਹੈ ਜਦਕਿ ਭਾਰਤ 'ਚ ਟੀ-20 ਵਿਸ਼ਵ ਕਪ ਦੌਰਾਨ ਭਾਰਤ ਨੇ 58 ਮੈਚਾਂ ਦੀ ਮੇਜ਼ਬਾਨੀ ਕੀਤੀ ਸੀ।